ਸ਼ੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਮਿਲਿਆ ਤਕੜਾ ਹੁੰਗਾਰਾ
ਫਰੀਦਕੋਟ- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਉਸ ਵੇਲੇ ਵੱਡਾ ਸਿਆਸੀ ਬਲ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਜੰਟ ਸਿੰਘ, ਬਸਪਾ ਦੇ ਕੋਟਕਪੂਰਾ ਤੋਂ ਹਲਕਾ ਪ੍ਰਧਾਨ ਵੀਰ ਸਿੰਘ, ਹਲਕਾ ਫਰੀਦਕੋਟ ਦੇ ਪ੍ਰਧਾਨ ਸੇਵਕ ਸਿੰਘ ਅਤੇ ਜ਼ਿਲਾ ਕੁਆਰਡੀਨੇਟਰ ਬਾਬਾ ਫੂਲਾ ਸਿੰਘ ਨੇ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਸਰਦਾਰ ਰਣਜੀਤ ਸਿੰਘ ਔਲਖ ਸਾਬਕਾ ਚੇਅਰਮੈਨ, ਸਰਦਾਰ ਅਮਰਿੰਦਰ ਸਿੰਘ ਬਨੀ ਬਰਾੜ, ਸਰਦਾਰ ਮਨਪ੍ਰੀਤ ਸਿੰਘ ਭੋਲੂਵਾਲਾ ਅਤੇ ਸਰਦਾਰ ਰਣਪਿੰਦਰ ਸਿੰਘ ਖਾਸ ਤੌਰ ਤੇ ਹਾਜ਼ਰ ਰਹੇ।
