ਸ਼ੈਲਬੀ ਹਸਪਤਾਲ ਵਲੋਂ ਰੋਬੋਟਿਕ ਜੋਇੰਟ ਰਿਪਲੇਸਮੈਂਟ ਸਿਸਟਮ ਸ਼ੁਰੂ

ਐਸ ਏ ਐਸ ਨਗਰ, 27 ਨਵੰਬਰ:- ਸ਼ੈਲਬੀ ਹਸਪਤਾਲ ਮੁਹਾਲੀ ਵਲੋਂ ਅੱਜ ਆਪਣੇ ਅਧੁਨਿਕ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸਿਸਟਮ ਦੀ ਸ਼ੁਰੂਆਤ ਕੀਤੀ, ਜ ਜਿਸ ਨਾਲ ਘੱਟ ਚੀਰੇ ਵਾਲੀ, ਸਟੀਕ ਅਤੇ ਐਡਵਾਂਸਡ ਜੁਆਇੰਟ ਰਿਪਲੇਸਮੈਂਟ ਸਰਜਰੀ ਕੀਤੀ ਜਾ ਸਕਦੀ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 
ਇਸ ਮੌਕੇ ਹਸਪਤਾਲ ਦੀ ਆਰਥੋਪੀਡਿਕ ਟੀਮ ਡਾ. ਪ੍ਰਦੀਪ ਅਗਰਵਾਲ (ਚੇਅਰਮੈਨ, ਆਰਥੋਪੀਡਿਕਸ ਜੋਇੰਟ ਰਿਪਲੇਸਮੈਂਟ) ਅਤੇ ਡਾ. ਜੀ.ਐਸ. ਨੱਟ ਵੀ ਮੌਜੂਦ ਸਨ। ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਏਆਈ ਤੇ ਆਧਾਰਿਤ ਇਹ ਸਿਸਟਮ ਮਰੀਜ਼ ਦੇ ਸਪੈਸਿਫਿਕ ਗੋਡੇ ਅਤੇ ਹਿੱਪ ਦੀ ਸਟੀਕ ਰਿਪਲੇਸਮੈਂਟ ਕਰਦਾ ਹੈ, ਜ ਜਿਸ ਨਾਲ ਮਿਲੀਮੀਟਰ ਤੱਕ ਦੀ ਸ਼ੁੱਧਤਾ, ਘੱਟ ਟਿਸ਼ੂ ਨੁਕਸਾਨ, ਘੱਟ ਜਟਿਲਤਾਵਾਂ ਅਤੇ ਤੇਜ਼ ਰਿਕਵਰੀ ਮਿਲਦੀ ਹੈ। 
ਯੂਨਿਟ ਹੈੱਡ ਗਲੈਡਵਿਨ ਸੰਦੀਪ ਨੈਯਰ ਨੇ ਕਿਹਾ ਕਿ ਸ਼ੈਲਬੀ ਪਿਛਲੇ ਤਿੰਨ ਦਹਾਕਿਆਂ ਤੋਂ ਜੋਇੰਟ ਰਿਪਲੇਸਮੈਂਟ ਵਿੱਚ ਅਗਵਾਈ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰੋਬੋਟਿਕ ਸਰਜਰੀ ਦੀ ਸ਼ੁਰੂਆਤ ਨਾਲ ਮੁਹਾਲੀ ਵਿੱਚ ਮਰੀਜ਼ਾਂ ਨੂੰ ਤੇਜ਼ ਰਿਕਵਰੀ, ਘੱਟ ਦਰਦ ਅਤੇ ਵਧੀਆ ਨਤੀਜਿਆਂ ਵਾਲੀ ਵਿਸ਼ਵ ਪੱਧਰੀ ਸੇਵਾ ਮਿਲੇਗੀ।