ਸ਼ੇਅਰ ਬਾਜ਼ਾਰ ਸੈਂਸੈਕਸ 390 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 25181 ਦੇ ਪੱਧਰ ਤੇ ਕਲੋਜ਼

ਮੁੰਬਈ- ਸੈਂਸੈਕਸ ਅਤੇ ਨਿਫਟੀ ਵਿੱਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੁਸਤ ਵਾਧਾ ਦੇਖਣ ਨੂੰ ਮਿਲਿਆ। ਬਾਅਦ ਵਿਚ ਬੈਂਚਮਾਰਕ ਇੰਡੈਕਸ ਦਿਨ ਭਰ ਚੰਗੀ ਗਤੀ ਨਾਲ ਵਪਾਰ ਕਰਦੇ ਦੇਖੇ ਗਏ। ਆਖਰਕਾਰ, ਬਾਜ਼ਾਰ ਵਾਧੇ ਨਾਲ ਕਲੋਜ਼ਿੰਗ ਵਿੱਚ ਕਾਮਯਾਬ ਰਹੇ। ਧਾਤ ਅਤੇ ਫਾਰਮਾ ਸੂਚਕਾਂਕ ਅੱਜ ਦੇ ਸਭ ਤੋਂ ਵਧ ਵਾਧਾ ਦਰਜ ਕਰਨ ਵਿਚ ਕਾਮਯਾਬ ਰਹੇ। 
ਅੱਜ ਨਿਵੇਸ਼ਕਾਂ ਨੇ ਦਿਨ ਭਰ ਖਰੀਦਾਰੀ ਕੀਤੀ। ਬੀਐਸਈ ਸੈਂਸੈਕਸ 398.44 ਅੰਕ ਭਾਵ 0.49% ਵਧ ਕੇ 82,172.10 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 24 ਸਟਾਕ ਵਾਧੇ ਨਾਲ ਅਤੇ 6 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਤਿਮਾਹੀ ਆਮਦਨ ਦੇ ਐਲਾਨ ਤੋਂ ਪਹਿਲਾਂ ਐੱਚਸੀਐੱਲ ਟੈਕ, ਟੀਸੀਐੱਸ, ਇਨਫੋਸਿਸ ਅਤੇ ਟੈਕ ਮਹਿੰਦਰਾ ਵਰਗੇ ਆਈਟੀ ਸਟਾਕ ਵਧੇ। 
ਟਾਪ ਗੇਨਰਸ : ਟਾਟਾ ਸਟੀਲ, ਐੱਚਸੀਐੱਲ ਟੈਕ, ਅਲਟਰਾਟੈਕ ਸੀਮੈਂਟ, ਭਾਰਤ ਇਲੈਕਟ੍ਰਾਨਿਕਸ, ਸਨ ਫਾਰਮਾ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਪ੍ਰਮੁੱਖ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। 
ਟਾਪ ਲੂਜ਼ਰਸ : ਐਕਸਿਸ ਬੈਂਕ, ਟਾਈਟਨ, ਮਾਰੂਤੀ ਅਤੇ ਟਾਟਾ ਮੋਟਰਜ਼  
ਇਸ ਦੇ ਨਾਲ ਹੀ ਐਨਐਸਈ ਨਿਫਟੀ 135.65 ਅੰਕ ਭਾਵ 0.54% ਵਧ ਕੇ 25,181.80 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 173 ਅੰਕ ਵਧ ਕੇ 56,192 'ਤੇ ਬੰਦ ਹੋਇਆ ਹੈ। ਕਰੰਸੀ ਮਾਰਕੀਟ ਵਿੱਚ, ਰੁਪਿਆ 2 ਪੈਸੇ ਨਾਲ ਮਜ਼ਬੂਤ ਹੋਇਆ ਅਤੇ 88.78/$ ਵਿੱਚ ਬੰਦ ਹੋ ਗਿਆ।