ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਚ ਗਿਰਾਵਟ

ਮੁੰਬਈ, 18 ਫਰਵਰੀ- ਬੇਰੋਕ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ ਦਰਜ ਕੀਤੀ। ਇੱਕ ਦਿਨ ਦੀ ਰਾਹਤ ਤੋਂ ਬਾਅਦ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 201.44 ਅੰਕ ਡਿੱਗ ਕੇ 75,795.42 ’ਤੇ ਆ ਗਿਆ। 
ਐਨਐਸਈ ਨਿਫਟੀ 82.65 ਅੰਕ ਡਿੱਗ ਕੇ 22,876.85 ਖਿਸਕ ਗਿਆ। ਇਸ ਦੌਰਾਨ ਸੈਂਸੈਕਸ ਪੈਕ ਤੋਂ ਟਾਟਾ ਸਟੀਲ, ਐਨਟੀਪੀਸੀ, ਇੰਡਸਇੰਡ ਬੈਂਕ, ਸਟੇਟ ਬੈਂਕ ਆਫ ਇੰਡੀਆ, ਅਲਟਰਾਟੈਕ ਸੀਮੈਂਟ ਅਤੇ ਟਾਟਾ ਮੋਟਰਜ਼ ਸਭ ਤੋਂ ਵੱਧ ਪਛੜ ਗਏ। ਟੈੱਕ ਮਹਿੰਦਰਾ, ਮਾਰੂਤੀ, ਇੰਫੋਸਿਸ, ਐੱਚਸੀਐੱਲ ਟੈੱਕ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਲਾਭ ਲੈਣ ਵਾਲਿਆਂ ਵਿੱਚ ਸਨ।
 ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 3,937.83 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ।