ਸ਼ੈਮਰਾਕ ਸਕੂਲ ਵੱਲੋਂ ਇੰਟਰ ਸਕੂਲ ਮੁਕਾਬਲਿਆਂ ਦਾ ਆਯੋਜਨ

ਐਸਏਐਸ ਨਗਰ, 22 ਦਸੰਬਰ - ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਟ੍ਰਾਈ ਸਿਟੀ ਦੇ ਸਕੂਲਾਂ ਦੇ ਜੂਨੀਅਰ ਵਿਦਿਆਰਥੀਆਂ ਵਿੱਚ ਗਰੁੱਪ ਸਾਂਗ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਹਨਾਂ ਵਿੱਚ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਸਮੇਤ ਆਸ ਪਾਸ ਇਲਾਕਿਆਂ ਦੇ ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਸ਼੍ਰੀਮਤੀ ਕਵਿ ਸੂਕ ਕੰਗ (ਪੱਛਮੀ ਸ਼ਾਸਤਰੀ ਸੰਗੀਤ ਅਧਿਆਪਕ), ਗੁਰਵਿੰਦਰ ਕੌਰ ਅੰਤਰਰਾਸ਼ਟਰੀ ਸਭਿਆਚਾਰਕ ਕਲਾਕਾਰ ਅਤੇ ਮਸ਼ਹੂਰ ਗਾਇਕਾ ਅਤੇ ਮਾਡਲ ਅਮਰਪਾਲੀ ਜੱਜਾਂ ਵੱਜੋਂ ਸ਼ਾਮਿਲ ਹੋਏ।

ਇਸ ਮੌਕੇ ਵੱਖ ਵੱਖ ਸੰਗੀਤਕ ਸਾਜਾਂ ਨਾਲ ਲੈਸ ਸਕੂਲੀ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਤੋਂ ਬਾਅਦ ਮਾਨਵ ਮੰਗਲ ਸਮਾਰਟ ਸਕੂਲ ਫ਼ੇਜ਼ 10 ਮੁਹਾਲੀ, ਏ ਕੇ ਐਸ ਆਈ ਪੀ ਐਸ-125 ਸਮਾਰਟ ਸਕੂਲ ਖਰੜ, ਲਰਨਿੰਗ ਪਾਥ ਸਕੂਲ ਸੈਕਟਰ 67 ਮੁਹਾਲੀ ਅਤੇ ਸ਼ੈਮਰਾਕ ਸਕੂਲ ਮੁਹਾਲੀ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ।

ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾ ਸਿਰਫ਼ ਵਿਦਿਆਰਥੀਆਂ ਨੂੰ ਪੜਾਈ ਤੋਂ ਰਾਹਤ ਦਿੰਦੇ ਹੋਏ ਤਰੋ ਤਾਜ਼ਾ ਕਰ ਦਿੰਦੀਆਂ ਹਨ ਬਲਕਿ ਇਹਨਾਂ ਨਾਲ ਵਿਦਿਆਰਥੀਆਂ ਨੂੰ ਆਪਣੀਆਂ ਪ੍ਰਤਿਭਾਵਾਂ ਨੂੰ ਵੀ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ।