ਸ਼ਹੀਦੀ ਜ਼ੋੜ ਮੇਲ 2025 ਸਮੇ ਫਸਟ ਏਡ ਪੋੋਸਟ
ਪਟਿਆਲਾ:- ਮੈਨੇਜਰ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ ਦੀ ਬੇਨਤੀ ਦੀ ਪਾਲਣਾ ਵਿੱਚ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜਿਲ੍ਹਾ ਰੈਡ ਕਰਾਸ ਸੋੋਸਾਇਟੀ, ਪਟਿਆਲਾ ਪ੍ਰਵਾਨਗੀ ਅਨੁਸਾਰ ਭਾਈ ਘਨੱਇਆ ਸੈਂਟ ਜ਼ੋਨ ਐਬੁੰਲੈਂਸ ਬ੍ਰਗੇਡ, ਪਟਿਆਲਾ ਦੀ ਮੈਡੀਕਲ ਫਸਟ ਏਡ ਟੀਮ ਸਮੇਤ ਐਂਬੁੂਲੈਂਸ ਵੈਨ ਸ੍ਰੀ ਹਰਿੰਦਰ ਸਿੰਘ ਕਰੀਰ, (Rashterpati Awardees) ਸਹਾਇਕ ਕਮਿਸ਼ਨਰ (ਸੈਂਟ ਜ਼ੋਨ) ਅਤੇ ਕੋੋਰ ਕਮਾਂਡਰ (ਭਾਈ ਘਨੱਇਆ ਕੋਰ) ਦੀ ਅਗਵਾਈ ਵਿੱਚ ਸ਼ਹੀਦੀ ਜ਼ੋੜ ਮੇਲ—2025 ਸਮੇਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਭੇਜੀ ਗਈ।
ਇਸ ਟੀਮ ਵਲੋਂ ਜ਼ੋੜ ਮੇਲ ਸਮੇਂ ਦਿਨ ਰਾਤ ਮੈਡੀਕਲ ਪੋਸਟ ਲਗਾਈ ਗਈ। ਵੈਦ ਹਰਮੇਸ਼ ਸਿੰਘ ਨੇ ਫਸਟ ਏਡ ਪੋੋਸਟ ਵਾਸਤੇ ਆਪਣੇ ਵਲੋ ਮੁੱਫਤ ਦਵਾਇਆਂ ਦਿਤੀਆਂ ਅਤੇ ਮਰੀਜਾਂ ਨੂੰ ਚੈਕਅੱਪ ਕੀਤਾ। ਫਸਟ ਏਡ ਪੋਸਟ ਤੇੇੇ ਸ਼੍ਰੀ ਕੇ.ਕੇ.ਬਾਂਸਲ, ਸ਼੍ਰੀ ਜਸਪਾਲ ਸਿੰਘ ਡਵੀਜ਼ਨਲ ਕਮਾਂਡਰ ਅਤੇ ਸ਼੍ਰੀ ਰਣਜੀਤ ਸਿੰਘ ਐਂਬੂਲੈਂਸ ਅਫਸਰ ਇੰਚਾਰਜ ਸਨ। ਬ੍ਰਗੇਡ ਮੈਂਬਰਾਂ ਵਲੋੋ ਦਿਨ ਰਾਤ ਫਸਟ ਏਡ ਪੋਸਟ ਤੇ 4526 ਲੋੋੜਵੰਦ ਵਿਅਕਤੀਆਂ ਨੂੰ ਮੁਫਤ ਦਵਾਈਆਂ ਦਿੱਤੀਆਂ ਅਤੇ ਪੱਟੀਆਂ ਆਦਿ ਕੀਤੀਆਂ ਗਈਆਂ। ਜਿ਼ਆਦਾ 2 ਫੱਟੜ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ, ਫਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ।
ਇਸ ਤੋਂ ਇਲਾਵਾ ਆਪਣੇ ਮਾਤਾ ਪਿਤਾ ਤੋਂ ਬਿਛੜੇ ਹੋਏ 4 ਬੱਚਿਆਂ ਨੂੰ ਉਨਾ ਦੇ ਮਾਤਾ ਪਿਤਾ ਦੇ ਸਪੱੁਰਦ ਕੀਤਾ ਗਿਆ। ਸਿਵਲ ਸਰਜ਼ਨ, ਫਤਿਹਗੜ੍ਹ ਸਾਹਿਬ ਨੇ ਫਸਟ ਏਡ ਪੋਸਟ ਦਾ ਮੁਆਇਨਾਂ ਕੀਤਾ ਅਤੇ ਬ੍ਰਗੇਡ ਦੇ ਮੈਂਬਰਾਂ ਦੀ ਪ੍ਰਸੰਸ਼ਾ ਕੀਤੀ। ਮੈਨੇਜਰ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ ਨੇ ਵੀ ਸੈਂਟ ਜ਼ੋਨ ਐਬੁੰਲੈਂਸ ਬ੍ਰਗੇਡ, ਪਟਿਆਲਾ ਦੇ ਮੈਬਰਾਂ ਸ੍ਰੀ ਹਰਿੰਦਰ ਸਿੰਘ ਕਰੀਰ, ਇੰਨਚਾਰਜ, ਵੈਦ ਹਰਮੇਸ਼ ਸਿੰਘ, ਸ਼੍ਰੀ ਕੇ.ਕੇ.ਬਾਂਸਲ, ਸ਼੍ਰੀ ਜਸਪਾਲ ਸਿੰਘ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਰਜੇੇਸ ਕੁਮਾਰ, ਬਲਵੀਰ ਸਿੰਘ, ਸ਼੍ਰੀ ਧਰਮਪਾਲ, ਸ਼੍ਰੀ ਪਰਮਜੀਤ ਸਿੰਘ, ਸ਼੍ਰੀ ਗੁਰਕੀਰਤ ਸਿੰਘ, ਸ਼੍ਰੀ ਸਮਸੇਰ ਸਿੰਘ, ਸ਼੍ਰੀ ਸੰਜ਼ੀਵ ਕੁਮਾਰ ਫਾਰਮਾਸਿਸ਼ਟ ਅਤੇ ਸ਼੍ਰੀ ਬਲਵਿੰਦਰ ਸਿੰਘ ਵਲੋ ਸ਼ਹੀਦੀ ਜ਼ੋੜ ਮੇਲ—2025 ਦੋਰਾਨ ਕੀਤੀ ਸੇਵਾ ਦੀ ਸਲਾਘਾਂ ਕੀਤੀ।
ਸ੍ਰ: ਪ੍ਰਿਤਪਾਲ ਸਿੰਘ-ਸਕੱਤਰ ਨੇ ਦੱਸਿਆ ਕਿ ਭਾਈ ਘੱਨਈਆ ਐਂਬੁੂਲੈਂਸ ਬ੍ਰਗੇਡ ਦੇ ਮੈਂਬਰ ਬੜੀ ਲਗਨ ਨਾਲ ਵੱਖ ਵੱਖ ਸਮਾਗਮਾਂ ਵਿੱਚ ਫਸਟ ਏਡ ਪੋੋਸਟਾਂ ਲਗਾਉਂਦੇ ਹਨ। ਅਚਾਨਕ ਦੁਰਘਟਨਾ ਸਮੇਂ ਪਹੁੰਚ ਕੇ ਫੱਟੜ ਵਿਅਕਤੀਆਂ ਦੀ ਮਲ੍ਹਮ ਪੱਟੀ ਕਰਕੇ ਉਨ੍ਹਾਂ ਨੂੰ ਲੋੋੜ ਅਨੁਸਾਰ ਹਸਪਤਾਲ ਪਹੁੰਚਾਉਂਦੇ ਹਨ।
