ਸਿਰਤਾਰ ਦੀ ਸ਼ਾਸੀ ਨਿਗਮ ਦੀ ਸੱਤਵੀਂ ਮੀਟਿੰਗ 27 ਨਵੰਬਰ ਨੁੰ

ਚੰਡੀਗੜ੍ਹ, 26 ਨਵੰਬਰ - ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਰੋਹਤਕ ਵਿੱਚ ਵਿਸ਼ੇਸ਼ ਜਰੂਰਤਮੰਦ ਵਿਅਕਤੀਆਂ ਲਈ ਸਥਾਪਿਤ ਰਾਜ ਪੁਨਰਵਾਸ, ਸਿਖਲਾਈ ਅਤੇ ਖੋਜ ਸੰਸਥਾਨ (ਸਿਰਤਾਰ) ਦੀ ਸ਼ਾਸੀ ਨਿਗਮ ਦੀ ਸੱਤਵੀਂ ਮੀਟਿੰਗ ਕੱਲ 27 ਨਵੰਬਰ ਨੁੰ ਹਰਿਆਣਾ ਨਿਵਾਸ ਚੰਡੀਗੜ੍ਹ ਵਿੱਚ ਹੋਵੇਗੀ, ਜਿਸ ਦੀ ਅਗਵਾਈ ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀਆਂ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਕਰਣਗੇ।
          ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮੀਟਿੰਗ ਵਿੱਚ ਕੁੱਲ 7 ਏਜੰਡੇ ਰੰਖੇ ਜਾਣਗੇ ਜਿਨ੍ਹਾਂ ਵਿੱਚ ਸਿਰਤਾਰ ਸੰਸਥਾਨ ਦੇ ਕੀਤਾ ਕਲਾਪਾਂ 'ਤੇ ਵਿਚਾਰ-ਵਟਾਂਦਰਾਂ ਤੋਂ ਇਲਾਵਾ ਸੰਸਥਾਨ ਦੇ ਕਰਮਚਾਰੀਆਂ ਲਈ ਸੇਵਾ ਨਿਯਮ ਲਾਗੂ ਕਰਨ, ਸੰਸਥਾਨ ਦੇ ਦਿਵਆਂਗਜਨਾਂ ਤਹਿਤ ਸਮਾਰਟ ਕਲਾਸ ਰੂਮਸ ਬਨਾਉਣ, ਵਿਦਿਅਕ ਬਲਾਕ ਦੇ ਨਿਰਮਾਣ ਆਦਿ ਦੇ ਮੁੱਦਿਆਂ 'ਤੇ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ।
          ਉਨ੍ਹਾਂ ਨੇ ਦਸਿਆ ਕਿ ਉਕਤ ਸੰਸਥਾਨ ਦੀ ਗਵਰਨਿੰਗ ਬਾਡੀ ਵਿੱਚ ਚੇਅਰਮੈਨ ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀਆਂ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਹੈ। ਇਸ ਤੋਂ ਇਲਾਵਾ, ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੇ ਵਧੀਕ ਮੁੱਖ ਸਕੱਤਰ ਵਾਇਸ ਚੇਅਰਮੈਨ ਹਨ, ਜਦੋਂ ਕਿ ਵਿਭਾਗ ਦੇ ਨਿਦੇਸ਼ਕ ਮੈਂਬਰ-ਸਕੱਤਰ ਹਨ। ਉਨ੍ਹਾਂ ਨੇ ਅੱਗੇ ਦਸਿਆ ਕਿ ਉਕਤ ਅਧਿਕਾਰੀਆਂ ਤੋਂ ਇਲਾਵਾ 11 ਹੋਰ ਮੈਂਬਰ ਵੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ।