ਸੱਤਵੇਂ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਦੀ ਜਾਹੋ ਜਲਾਲ ਨਾਲ ਹੋਈ ਸੰਪੂਰਨਤਾ

ਨਵਾਂਸ਼ਹਿਰ- ਅਕਾਲ ਪੁਰਖ ਦੀ ਕਿਰਪਾ ਸਦਕਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਨੇ ਜਿੱਥੇ ਸਮਾਜ ਸੇਵੀ ਕੰਮਾਂ ਵਿੱਚ ਇਲਾਕੇ ਵਿਚ ਇਕ ਅਲੱਗ ਪਛਾਣ ਬਣਾਈ ਹੈ ਉਥੇ ਧਾਰਮਿਕ ਖੇਤਰ ਵਿੱਚ ਵੀ ਸੰਸਥਾ ਵੱਲੋਂ ਆਪਣੀਆਂ ਸੇਵਾਵਾਂ ਨਿਰੰਤਰ  ਜਾਰੀ ਹਨ। ਧਾਰਮਿਕ ਸੇਵਾਵਾਂ ਦੀ ਇਸ ਲੜੀ ਨੂੰ ਜਾਰੀ ਰੱਖਦੇ ਹੋਏ ਜੇ.ਐਸ.ਐਫ.ਐਚ. ਖਾਲਸਾ ਸਕੂਲ ਨਵਾਂਸ਼ਹਿਰ ਦੀ ਗਰਾਊਂਡ ਵਿਖੇ ਸਤਵਾਂ ਸਲਾਨਾ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਅਤੇ ਲਾਗਲੇ ਜ਼ਿਲ੍ਹਿਆਂ ਦੀਆਂ ਸੰਗਤਾਂ ਦਾ ਵੱਡਾ ਇਕੱਠ ਉਮੜਿਆ। 
ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੀ ਸੰਪੂਰਨਤਾ ਚੜ੍ਹਦੀ ਕਲਾ ਤੇ ਜਾਹੋ ਜਲਾਲ ਨਾਲ ਹੋਈ ਅਤੇ ਇਹ ਗੁਰਮਤਿ ਸਮਾਗਮ ਅੰਮ੍ਰਿਤਮਈ ਗੁਰਬਾਣੀ ਦੇ ਪ੍ਰਚਾਰ, ਪ੍ਰਸਾਰ, ਸਰਬ ਸਾਂਝੀਵਾਲਤਾ, ਅਮਨ ਅਤੇ ਫਿਰਕੂ ਸਦਭਾਵਨਾ ਦਾ ਅਮਿੱਟ ਸੰਦੇਸ਼ ਦਿੰਦਾ ਹੋਇਆ ਸਫਲਤਾਪੂਰਵਕ ਸੰਪੂਰਨ ਹੋਇਆ। 
ਅਕਾਲ ਪੁਰਖ ਦੀ ਕਿਰਪਾ ਸਦਕਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ, ਮੁੱਖ ਸੇਵਾਦਾਰ ਸੁਰਜੀਤ ਸਿੰਘ, ਦੀਦਾਰ ਸਿੰਘ ਗਹੂੰਣ ਉਪ ਮੁੱਖ ਸੇਵਾਦਾਰ ਅਤੇ ਸਮੁੱਚੀ ਸੁਸਾਇਟੀ ਟੀਮ ਦੇ ਵਿਸ਼ੇਸ਼ ਉਪਰਾਲੇ ਸਦਕਾ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਵਿੱਚ ਅੱਜ ਵੀ ਪੰਜਾਂ ਪਿਆਰਿਆਂ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਗੁਰੂ ਅੰਗਦ ਨਗਰ ਤੋਂ ਨਗਰ ਕੀਰਤਨ ਦੇ ਰੂਪ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਹੁਤ ਜਾਹੋ ਜਲਾਲ ਅਤੇ ਚੜਦੀ ਕਲਾ ਨਾਲ ਖਾਲਸਾ ਸਕੂਲ ਦੀ ਗਰਾਊਂਡ ਵਿਖੇ ਵਿਸ਼ਾਲ ਅਤੇ ਖੂਬਸੂਰਤ ਪੰਡਾਲ ਵਿਚ ਲਿਆਂਦੇ ਗਏ।
 ਜਿਥੇ  ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ। ਉਪਰੰਤ ਭਾਈ ਹਰੀ ਦਰਬਾਰ ਸੰਗੀਤ ਵਿਦਿਆਲਾ ਅਟਾਰੀ ਦੇ ਰਾਗੀ ਜੱਥੇ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਦੇ ਜੱਥੇ ਅਤੇ ਪ੍ਰਸਿੱਧ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਬਹੁਤ ਸੁੰਦਰ ਢੰਗ ਨਾਲ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ  ਰਾਹੀਂ ਨਿਹਾਲ ਕੀਤਾ। 
ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ 40 ਪ੍ਰਾਣੀ ਅੰਮ੍ਰਿਤ ਪਾਨ ਕਰਕੇ ਸਿੰਘ ਸਿੰਘਣੀਆਂ ਸਜੇ ਅਤੇ ਗੁਰੂ ਵਾਲੇ ਬਣੇ। ਸੰਸਥਾ ਦੇ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਅਤੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਅੰਮ੍ਰਿਤ ਪਾਨ ਕਰਨ ਵਾਲੇ ਸਿੰਘਾਂ ਸਿੰਘਣੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਉਨ੍ਹਾਂ ਨੇ ਅੰਮ੍ਰਿਤ ਪਾਨ ਕਰਨ ਵਾਲਿਆਂ ਨੂੰ ਸਿੱਖੀ ਵਿੱਚ ਪ੍ਰਪੱਕਤਾ ਬਰਕਰਾਰ ਰੱਖਣ ਲਈ ਬੇਨਤੀ ਕੀਤੀ। ਅੰਤ ਵਿਚ ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲਿਆਂ ਨੇ ਗੁਰਬਾਣੀ ਕੀਰਤਨ ਗਾਇਨ ਕਰਕੇ ਖੂਬ ਠੱਠ ਬੰਨਿਆਂ ਅਤੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। 
ਗਿਆਨੀ ਬਲਜੀਤ ਸਿੰਘ ਮੁੱਖ ਅਰਦਾਸੀਏ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਨੇ ਸਮਾਗਮ ਦੀ ਸੰਪੂਰਨਤਾ, ਸੁਸਾਇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੀ ਚੜਦੀ ਕਲ੍ਹਾ ਲਈ ਅਰਦਾਸ ਕੀਤੀ। ਇਸ ਸਮਾਗਮ ਦੌਰਾਨ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਕੀਰਤਨ ਦਰਬਾਰ ਦੌਰਾਨ ਹਾਜ਼ਰੀ ਭਰਨ ਵਾਲੇ ਰਾਗੀ ਜਥਿਆਂ, ਕਥਾ ਵਾਚਕ ਤੇ ਪ੍ਰਚਾਰਕਾਂ ਤੋਂ ਇਲਾਵਾ ਸਮਾਗਮ ਦੀ ਅਗਵਾਈ ਕਰਨ ਵਾਲੇ ਪੰਜ ਪਿਆਰਿਆਂ ਅਤੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
ਸਮਾਪਤੀ ਤੇ ਪੰਡਾਲ ਵਿਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ ਦੀ ਬੈਂਡ ਵਾਜਿਆਂ ਦੀ ਗੂੰਜ ਵਿਚ ਰਵਾਨਗੀ ਸਮੇਂ ਸੜਕ ਦੇ ਦੋਨੋਂ ਤਰਫੋਂ ਹਜਾਰਾਂ ਹੀ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਨਾਲ ਆਤਿਸ਼ਬਾਜੀ ਦੇ ਮਨਮੋਹਕ ਦ੍ਰਿਸ਼ ਸੰਗਤਾਂ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਗੱਤਕੇ ਦੇ ਖੂਬ ਜੌਹਰ ਦਿਖਾਏ ਗਏ। ਇਸ ਨਗਰ ਕੀਰਤਨ ਦੇ ਅਲੌਕਿਕ ਅਤੇ ਅਦਭੁੱਤ ਨਜ਼ਾਰਿਆਂ ਨੂੰ ਦੇਖ ਕੇ ਸੰਗਤਾਂ ਖੁਸ਼ੀ ਵਿਚ ਬਹੁਤ ਭਾਵੁਕ ਨਜਰ ਆ ਰਹੀਆਂ ਸਨ। ਸਮਾਗਮਾਂ ਦੌਰਾਨ ਚਾਹ ਪਕੌੜਿਆਂ ਤੇ ਗੁਰੂ ਕੇ ਲੰਗਰ ਵੀ ਸਮਾਪਤੀ ਤੱਕ ਅਤੁੱਟ ਵਰਤਾਏ ਗਏ। 
ਅੱਜ ਦੇ ਇਨ੍ਹਾਂ ਸਮਾਗਮਾਂ ਦੌਰਾਨ ਡਾ: ਨਛੱਤਰ ਪਾਲ ਵਿਧਾਇਕ, ਲਲਿਤ ਮੋਹਨ ਪਾਠਕ ਬੱਲੂ ਹਲਕਾ ਇੰਚਾਰਜ, ਅੰਗਦ ਸਿੰਘ ਸਾਬਕਾ ਵਿਧਾਇਕ, ਗੁਰਇਕਬਾਲ ਕੌਰ ਸਾਬਕਾ ਵਿਧਾਇਕ, ਰਾਜ ਕੁਮਾਰ ਡੀ ਐੱਸ ਪੀ, ਮਦਨ ਗੋਪਾਲ ਐਡਵੋਕੇਟ, ਜੱਜ ਕਰਨਵੀਰ ਸਿੰਘ,  ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ, ਸਤਨਾਮ ਸਿੰਘ ਲਾਦੀਆਂ, ਡਾ: ਹਰਵਿੰਦਰ ਸਿੰਘ, ਜਸਵੀਰ ਸਿੰਘ ਢਿਲੋੰ ਮਾਛੀਵਾੜਾ, ਢਿਲੋਂ ਮਾਛੀਵਾੜਾ, ਗੋਪਾਲ ਸਿੰਘ ਰੱਕੜ ਢਾਹਾਂ, ਰਵਿੰਦਰ ਸਿੰਘ ਸਾਬਕਾ ਆਈ ਟੀ ਓ, ਸੁਖਵਿੰਦਰ ਸਿੰਘ ਸੈਕਟਰੀ ਚੱਕਦਾਨਾ,  ਤੇਜਪਾਲ ਸਿੰਘ ਭਾਈ ਘਨੱਈਆ ਸੇਵਕ ਦਲ, ਸੁੱਚਾ ਸਿੰਘ, ਕਮਲਜੀਤ ਸਿੰਘ ਵਜੀਦਪੁਰ ਕਲਗੀਧਰ ਸੇਵਕ ਜਥਾ, ਜਗਤਾਰ ਸਿੰਘ ਪ੍ਰਧਾਨ ਨਿਸ਼ਕਾਮ ਸੁਸਾਇਟੀ ਮਹਿੰਦੀਪੁਰ,  ਰਾਮਪਾਲ ਰਾਏ, ਜਗਤਾਰ ਸਿੰਘ ਜੱਬੋਵਾਲ, ਕੁਲਜਿੰਦਰਜੀਤ ਸਿੰਘ ਸੋਢੀ, ਗੁਰਜੀਤ ਕੌਰ ਰਮਰਾਇਪੁਰ, ਕੁਲਵੰਤ ਸਿੰਘ ਹਿਆਲਾ, ਜਸਪਾਲ ਸਿੰਘ ਜਾਡਲੀ,  ਗੁਰਮੁੱਖ ਸਿੰਘ ਜੇ ਈ ਲੰਗੜੋਆ, ਰਾਜਵੰਤ ਸਿੰਘ ਲੰਗੜੋਆ, ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਕੈਸ਼ੀਅਰ, ਬਲਵੀਰ ਸਿੰਘ ਘਮੌਰ, ਪਲਵਿੰਦਰ ਸਿੰਘ ਕਰਿਆਮ, ਹਰਦੀਪ ਸਿੰਘ ਗੜ੍ਹ ਪਧਾਣਾ, ਤਲਵੀਰ ਸਿੰਘ ਬਲਾਚੌਰ, ਨਰਿੰਦਰ ਸਿੰਘ ਭਾਰਟਾ, ਮਨਜੀਤ ਸਿੰਘ ਰਾਹੋਂ,  ਤਰਲੋਚਨ ਸਿੰਘ ਰਾਹੋਂ, ਦਿਲਬਾਗ ਸਿੰਘ ਰਾਹੋਂ, ਗੁਰੂ ਰਾਮਦਾਸ ਸੁਸਾਇਟੀ ਤੋਂ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਮਹਿੰਦਰ ਪਾਲ ਸਿੰਘ ਜਲਵਾਹਾ, ਹਰਪਾਲ ਸਿੰਘ ਆਕਲਿਆਣਾ, ਹਰਨੇਕ ਸਿੰਘ ਧੌਲ, ਸਤਵੀਰ ਸਿੰਘ ਗੋਨੀ, ਪਰਮਜੀਤ ਸਿੰਘ ਰਾਹੋਂ, ਸੁਖਵਿੰਦਰ ਸਿੰਘ ਗੋਬਿੰਦਪੁਰ, ਊਧਮ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਤੇ ਹਰੀ ਦਰਬਾਰ ਵਿਦਿਆਲਾ ਅਟਾਰੀ  ਦੀ ਸੰਗਤ, ਹਰਜਿੰਦਰ ਸਿੰਘ ਮੰਡਿਆਣੀ, ਜਗਤਾਰ ਸਿੰਘ ਮਹਿੰਦੀਪੁਰ,  ਕਰਮਜੀਤ ਸਿੰਘ ਸੋਢੀ  ਬਲਦੀਪ ਸਿੰਘ ਕਾਜਮਪੁਰ ਤੋਂ ਇਲਾਵਾ ਨੰਬਰਦਾਰ ਸਵਰਨ ਸਿੰਘ, ਤਰਲੋਕ ਸਿੰਘ ਫਲੌਰਾ,ਰਣਜੀਤ ਸਿੰਘ ਰੂਪਨਗਰ, ਜਗਜੀਤ ਸਿੰਘ ਬਾਟਾ, ਮੁੱਖਵਿੰਦਰ ਪਾਲ ਸਿੰਘ, ਬਲਦੇਵ ਸਿੰਘ ਐਸ ਡੀ ਓ, ਨਰਿੰਦਰ ਸਿੰਘ ਭਾਰਟਾ, ਹੋਰ ਪਤਵੰਤੇ ਸੱਜਣ  ਸ਼ਾਮਲ ਸਨ।