ਸਿੱਖ ਨੈਸ਼ਨਲ ਕਾਲਜ ਬੰਗਾ ਦਾ ਸੱਤ ਰੋਜਾ ਐਨ ਐਸ ਐਸ ਕੈਂਪ ਸਮਾਪਤ
ਬੰਗਾ:-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਐੱਨ ਐੱਸ ਐੱਸ ਵਿਭਾਗ ਵਲੋਂ ਆਯੋਜਿਤ ਸੱਤ ਰੋਜ਼ਾ ਕੈਂਪ ਮਿਤੀ 24 ਦਸੰਬਰ, 2025 ਨੂੰ ਸਫਲਤਾਪੂਰਵਕ ਸੰਪੰਨ ਹੋਇਆ। ਕੈੱਪ ਦੇ ਅੰਤਲੇ ਸੈਸ਼ਨ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ ਤਰਸੇਮ ਸਿੰਘ ਭਿੰਡਰ ਨੇ ਕੀਤੀ ਜਦ ਕਿ ਪਿੰਡ ਗੋਬਿੰਦਪੁਰ ਦੇ ਸਰਪੰਚ ਸਰਦਾਰ ਸਤਪਾਲ ਸਿੰਘ ਲੌਗੀਆਂ ਜੀ ਨੇ ਮੁੱਖ ਮਹਿਮਾਨ ਵਜੋਂ ਅਤੇ ਗੁਰੁਦਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਜੋਗਾ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਮੈਂਬਰ ਪੰਚਾਇਤ ਸਰਦਾਰ ਅਮਰਜੀਤ ਸਿੰਘ, ਮੈਡਮ ਰੀਨਾ ਰਾਏ, ਅਤੇ ਗੁਰਪ੍ਰੀਤ ਕੌਰ ਵੀ ਇਸ ਸਮਾਗਮ ਦਾ ਹਿੱਸਾ ਬਣੇ। ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਪ੍ਰਿੰਸੀਪਲ ਸਾਹਿਬ ਵੱਲੋਂ ਫੁੱਲਾਂ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਪਿਛਲੇ ਦਿਨੀਂ ਕੈੰਪ ਦੌਰਾਨ ਵਲੰਟੀਅਰ ਵਜੋਂ ਗੋਬਿੰਦਪੁਰ ਪਿੰਡ ਵਿਚ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਐੱਨਐੱਸਐੱਸ ਵਿਭਾਗ ਵਲੋਂ ਪ੍ਰਦਾਨ ਕੀਤੇ ਜਾਦੇ ਮੌਕਿਆਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਇਕ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾ ਸਕਣ। ਸਰਦਾਰ ਜੋਗਾ ਸਿੰਘ ਜੀ ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ।
ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ. ਸਤਪਾਲ ਸਿੰਘ ਲੌਗੀਆਂ ਜੀ ਨੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲੋਂ ਨਾ ਟੁੱਟਣ ਦੀ ਤਾਕੀਦ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਅਤੇ ਗੁਣਵਾਨ ਵਿੱਦਿਆ ਹਾਸਲ ਕਰਕੇ ਪੰਜਾਬ ਵਿੱਚ ਹੀ ਰਹਿ ਕੇ ਆਪਣੇ ਭਵਿੱਖ ਨੂੰ ਸੰਵਾਰਨ ਬਾਰੇ ਵਿਦਿਆਰਥੀਆਂ ਪਾਸੋਂ ਆਸ ਪ੍ਰਗਟਾਈ। ਇਸ ਮੌਕੇ ਸੁਖਮਨਵੀਰ ਸਿੰਘ, ਇਸ਼ਮੀਤ ਕੌਰ, ਹਰਮਨ ਵੱਲੋਂ ਸੱਭਿਆਚਾਰਕ ਵੰਨਗੀਆਂ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ ਅਤੇ ਰਾਹੁਲ ਸ਼ਰਮਾ, ਰਾਹੁਲ ਦੁੱਗ, ਓਮਸੀ, ਅਤੇ ਕਿਰਨਜੋਤ, ਸਮਰੱਥਜੀਤ ਸਿੰਘ ਵੱਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ।
ਸੀਨੀਅਰ ਪ੍ਰੋਗਰਾਮ ਅਫਸਰ ਪ੍ਰੋ ਵਿਪਨ ਜੀ ਵੱਲੋਂ ਕੈੰਪ ਦੀ ਰਿਪੋਰਟ ਪੇਸ਼ ਕੀਤੀ ਗਈ। ਸਮੁੱਚੇ ਕੈਂਪ ਦੌਰਾਨ ਵਿਚਾਰ - ਚਰਚਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਸੁਖਮਨਵੀਰ ਸਿੰਘ, ਪ੍ਰਵੀਨ ਰੱਲ, ਕਿਰਨਜੋਤ ਕੌਰ ਅਤੇ ਪੋਸਟਰ ਮੁਕਾਬਲੇ ਵਿੱਚੋਂ ਮੁਸਕਾਨ, ਆਰਤੀ ਅਤੇ ਸਿਧਾਰਥ ਨੂੰ ਸਨਮਾਨਿਤ ਕੀਤਾ ਗਿਆ ਅਤੇ ਕੈੰਪ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਹੰਸ਼ਵੀਰ, ਰਾਹੁਲ ਦੁੱਗ, ਸੁਖਨੀਤ ਅਤੇ ਨਵਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਰਵੋਤਮ ਵਲੰਟੀਅਰ ਦਾ ਸਨਮਾਨ ਰਾਹੁਲ (ਲੜਕੇ) ਅਤੇ ਮਨਜੋਤ ਕੌਰ (ਲੜਕੀਆਂ) ਨੂੰ ਦਿੱਤਾ ਗਿਆ।
ਪ੍ਰੋਗਰਾਮ ਅਫ਼ਸਰ ਡਾ ਨਿਰਮਲਜੀਤ ਕੌਰ ਨੇ ਕੈੰਪ ਦੌਰਾਨ ਹੋਏ ਅਨੁਭਵਾਂ ਨੂੰ ਸਾਂਝੇ ਕਰਨ ਦੇ ਨਾਲ ਨਾਲ ਮੰਚ ਸੰਚਾਲਨ ਕੀਤਾ। ਇਸ ਮੌਕੇ ਪ੍ਰੋਗਰਾਮ ਅਫ਼ਸਰ ਤਜਿੰਦਰ ਸਿੰਘ, ਪ੍ਰੋ ਮਨਰਾਜ ਕੌਰ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਪਤੀ ਸਮਾਰੋਹ ਦੇ ਆਖਰ ਵਿੱਚ ਪ੍ਰੋ ਵਿਪਨ ਜੀ ਵਲੋਂ ਵਿਭਾਗ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਤੋਂ ਵਲੰਟੀਅਰਾਂ ਨੂੰ ਜਾਣੂ ਕਰਵਾਉਦਿਆਂ ਕੈੰਪ ਨਾਲ ਜੁੜੇ ਹਰ ਵਿਅਕਤੀ (ਡਾ ਜੋਤੀ ਪ੍ਰਕਾਸ਼, ਪ੍ਰੋ ਮਨਮੰਤ ਸਿੰਘ, ਕਾਲਜ ਸੁਪਰਡੈਂਟ ਸਰਦਾਰ ਪਰਮਜੀਤ ਸਿੰਘ, ਸਰਦਾਰ ਅਮਨਦੀਪ ਸਿੰਘ, ਅਮਨ ਕੰਡਾ, ਨਵਜੀਤ ਸਿੰਘ ) ਦਾ ਧੰਨਵਾਦ ਕੀਤਾ ਗਿਆ। ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਮੌਕੇ ਰਿਫਰੈਸ਼ਮੈਂਟ ਦਾ ਖ਼ਾਸ ਖਿਆਲ ਰੱਖਿਆ ਗਿਆ।
