ਹਰਿਆਣਾ ਵਿੱਚ ਵੱਧਿਆ ਆਉਟਸੋਰਸਿੰਗ ਪਾਲਿਸੀ ਪਾਰਟ-2 ਦੇ ਕਰਮਚਾਰੀਆਂ ਦਾ ਸੇਵਾ ਸਮਾ

ਚੰਡੀਗੜ੍ਹ, 22 ਅਗਸਤ- ਹਰਿਆਣਾ ਸਰਕਾਰ ਨੇ ਵੱਖ ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਆਉਟਸੋਰਸਿੰਗ ਪਾਲਿਸੀ ਪਾਰਟ-2 ਤਹਿਤ ਕੰਮ ਕਰ ਰਹੇ ਕਰਮਚਾਰੀਆਂ ਦਾ ਸੇਵਾ ਸਮਾ 30 ਸਤੰਬਰ, 2025 ਤੱਕ ਵਧਾਉਣ ਦਾ ਫੈਸਲਾ ਲਿਆ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
ਧਿਆਨਯੋਗ ਹੈ ਕਿ ਸਰਕਾਰ ਵੱਨੋਂ ਪਹਿਲਾਂ ਇਨ੍ਹਾਂ ਕਰਮਚਾਰੀਆਂ ਦਾ ਸੇਵਾ ਸਮਾ 1 ਜੁਲਾਈ, 2025 ਤੋਂ 31 ਜੁਲਾਈ, 2025 ਤੱਕ ਵਧਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।