ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੀ ਮਟਿੰਗ
ਅੱਜ ਮਿਤੀ 31/5/25 ਨੂੰ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਬੀਲਰੋਂ ਵਿਖੇ ਸੰਸਥਾਪਕ ਸਤੀਸ਼ ਕੁਮਾਰ ਪੀਟਾ ਦੇ ਘਰ ਹੋਈ। ਜਿਸ ਚ ਲੋਕਾਂ ਦੇ ਘਰੇਲੂ ਮਸਲੇ ਸੁਣੇ ਗਏ।ਉਹਨਾਂ ਨੇ ਸਮਾਜ ਚ ਕੀਤੇ ਕੰਮਾਂ ਦਾ ਵੇਰਵਾ ਦਸਿਆ। ਵੈਲਫੇਅਰ ਸੁਸਾਇਟੀ ਪਿਛਲੇ 15ਸਾਲ ਤੋਂ ਸਮਾਜ ਵਿਚ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਚ ਯੋਗਦਾਨ ਕਰਦੀ ਹੈ ਅਤੇ ਲੋੜਵੰਦਾ ਦੀ ਮਦਦ ਵੀ ਕਰਦੀ ਹੈ।
ਇਸ ਮੌਕੇ ਉੱਘੇ ਸਮਾਜ ਸੇਵੀ ਡਾਕਟਰ ਲਖਵਿੰਦਰ ਕੁਮਾਰ ਵੈਲਫੇਅਰ ਸੁਸਾਇਟੀ ਦੀ ਸਾਲੰਘਾ ਕਰਦੇ ਹੋਏ ਆਪਣੀ ਸੋਸਾਇਟੀ ਰਾਜੂ ਬ੍ਰਦਰ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਦੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੈਪੀ ਸਾਧੋਵਾਲ਼ ਤੇ ਅਮਰਜੀਤ ਰਾਜੂ ਜੀ ਅਪਾਹਿਜ ਅੰਗਹੀਣਾਂ ਵਾਸਤੇ ਹਮੇਸ਼ਾ ਨਾਲ ਖੜੇ ਹਨ। ਡਾਕਟਰ ਲੱਕੀ ਜੀ ਨੇ ਆਖਿਆ ਕਿ ਜਿਸ ਕਿਸੀ ਨੂੰ ਵੀ ਸਾਡੀ ਸੰਸਥਾ ਦੀ ਲੋੜ ਹੋਵੇ ਅਸੀਂ ਹਮੇਸ਼ਾ ਨਾਲ ਖੜੇ ਹਾਂ।
ਇਸ ਮੌਕੇ ਚੌਧਰੀ ਸਮਸ਼ੇਰ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਕਿਹਾ ਕਿ ਸਾਨੂੰ ਆਣ ਵਾਲੇ ਕਲ ਲਈ ਪਾਣੀ ਬਚਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਸਤੀਸ਼ ਕੁਮਾਰ ਪੀਟਾ, ਬਾਲ ਚੰਦ ਬੇਦੀ,ਮਾਸਟਰ ਗਿੱਲ, ਰਾਣਾ, ਬਲਵੰਤ ਰਾਮ,ਚੌਧਰੀ ਤਰਸੇਮ ਲਾਲ,ਸੰਤੋਸ਼ ਪੰਚ, ਰਘੁਨਾਥ ਸਹਾਏ, ਬੂਟਾ ਰਾਮ ਅਤੇ ਹੋਰ ਵੀ ਬਹੁਤ ਸਾਰੇ ਮੈਬਰ ਹਾਜ਼ਿਰ ਸਨ।ਡਾਕਟਰ ਲੱਖਵਿੰਦਰ ਜੀ ਵਲੋ ਆਏ ਹੋਏ ਮੈਬਰਾਂ ਦਾ ਧਨਵਦ ਕੀਤਾ ਗਿਆ।
