ਸੈਕਟਰ 76 ਤੋਂ 80 ਇਨਹੈਸਮੈਂਟ ਕਮੇਟੀ ਵੱਲੋਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਐਸ ਏ ਐਸ ਨਗਰ, 13 ਅਕਤੂਬਰ: ਸੈਕਟਰ 76 ਤੋਂ 80 ਇਨਹੈਸਮੈਂਟ ਕਮੇਟੀ ਵੱਲੋਂ ਜਨਰਲ ਬਾਡੀ ਮੀਟਿੰਗ ਸੈਕਟਰ 79 ਦੇ ਪਾਰਕ ਨੰਬਰ 7 ਵਿੱਚ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਭੋਲੂ ਐਮ.ਸੀ. ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਾਮਲ ਆਗੂਆਂ ਹਰਦਿਆਲ ਚੰਦ ਬਡਬਰ, ਜਰਨੈਲ ਸਿੰਘ, ਕਾਮਰੇਡ ਮੇਜਰ ਸਿੰਘ, ਭਗਵੰਤ ਸਿੰਘ ਗਿੱਲ, ਅਵਤਾਰ ਸਿੰਘ, ਗੁਰਦੇਵ ਸਿੰਘ ਦਿਆਲ, ਜੋਗਾ ਸਿੰਘ, ਸੋਹਣ ਸਿੰਘ, ਕਰਨਬੀਰ ਸਿੰਘ ਸੋਨੀ, ਜੈ ਦੇਵ ਸਿੰਘ, ਐਮ.ਪੀ. ਸਿੰਘ, ਸੁਰਿੰਦਰ ਸਿੰਘ ਕੰਗ, ਕਮਲ ਸੈਣੀ, ਹਰਿੰਦਰ ਸਿੰਘ ਦੁਰਾਲੀ, ਸੁਰੇਸ਼ ਸ਼ਰਮਾ, ਸ਼ਰਨਜੀਤ ਸਿੰਘ, ਭਾਗ ਸਿੰਘ ਨੇ ਕਿਹਾ ਕਿ ਗਮਾਡਾ ਅਧਿਕਾਰੀਆਂ ਵੱਲੋਂ ਬਾਰ-ਬਾਰ ਭਰੋਸੇ ਦਿੱਤੇ ਗਏ ਹਨ ਕਿ 839 ਰੁਪਏ ਪ੍ਰਤੀ ਵਰਗ ਮੀਟਰ ਘਟਾਏ ਜਾ ਰਹੇ ਹਨ। 
ਬੁਲਾਰਿਆਂ ਨੇ ਕਿਹਾ ਕਿ ਜੇਕਰ ਗਮਾਡਾ ਵੱਲੋਂ ਦੀਵਾਲੀ ਤੋਂ ਪਹਿਲਾਂ 839 ਰੁਪਏ ਘਟਾਉਣ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਫਿਰ ਨਵੰਬਰ ਦੇ ਪਹਿਲੇ ਹਫਤੇ ਡਿਪਟੀ ਕਮਿਸ਼ਨਰ ਦਫਤਰ ਨੂੰ ਘੇਰਿਆ ਜਾਵੇਗਾ ਅਤੇ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਹ ਸੰਘਰਸ਼ ਇਨਹੈਸਮੈਂਟ ਦੇ ਖਾਤਮੇ ਤੱਕ ਜਾਰੀ ਰਹੇਗਾ। ਇਸ ਮੌਕੇ 76 ਤੋਂ 80 ਦੇ ਨਿਵਾਸੀਆਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਗੁੱਸੇ ਦੇ ਇਜ਼ਹਾਰ ਦਾ ਪ੍ਰਗਟਾਵਾ ਕੀਤਾ।