ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਇਆ ਦੂਸਰਾ ਵਿਸ਼ੇਸ਼ ਗੁਰਮਤਿ ਸਮਾਗਮ
ਨਵਾਂਸ਼ਹਿਰ:- ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਚੱਲ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਵਿੱਚ ਅੱਜ ਦੂਸਰੇ ਦਿਨ ਦੇ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਪੂਰਨ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ ਕਰਵਾਏ ਗਏ। ਅੱਜ ਦੇ ਸਮਾਗਮ ਦੌਰਾਨ ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਨੇ ਬਹੁਤ ਮਿੱਠੀ ਅਤੇ ਰਸ ਭਿੰਨੀ ਆਵਾਜ਼ ਵਿੱਚ ਗੁਰਬਾਣੀ ਸ਼ਬਦਾਂ ਦਾ ਗਾਇਨ ਕੀਤਾ।
ਦੀਵਾਨ ਵਿੱਚ ਹਾਜ਼ਰ ਸਮੁੱਚੀ ਸੰਗਤਾਂ ਨੇ ਕੀਰਤਨ ਦਾ ਭਰਪੂਰ ਆਨੰਦ ਮਾਣਿਆ ਅਤੇ ਜਥੇ ਨਾਲ ਮਿਲ ਕੇ ਸ਼ਬਦ ਉਚਾਰਨ ਵਿੱਚ ਭਰਵਾਂ ਸਾਥ ਦਿੱਤਾ। ਉਨ੍ਹਾਂ ਤੋਂ ਬਾਅਦ ਪ੍ਰਸਿੱਧ ਕਥਾ ਵਾਚਕ ਗਿਆਨੀ ਮਨਦੀਪ ਸਿੰਘ ਮੁਰੀਦ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਗੁਰੂ ਅਮਰਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਭਿਖਾਰੀ ਜੀ ਦੇ ਜੀਵਨ ਬਿਰਤਾਂਤ ਸਰਵਣ ਕਰਵਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰੰਗ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਬਾਬਾ ਨਰੰਗ ਸਿੰਘ ਵੱਲੋਂ ਆਏ ਹੋਏ ਜਥੇ ਅਤੇ ਕਥਾਵਾਚਕ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੋਸਾਇਟੀ ਵੱਲੋਂ ਜਥੇਦਾਰ ਬਾਬਾ ਨਰੰਗ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸੰਗਤਾਂ ਨੂੰ ਜ਼ਿਲਾ ਭਰ ਵਿੱਚ ਅੱਜ ਤੋਂ ਆਰੰਭ ਹੋਣ ਵਾਲੇ ਗੁਰਮਤਿ ਸਮਾਗਮਾਂ ਵਿੱਚ ਵੱਧ ਚੜ ਕੇ ਹਾਜਰੀ ਭਰਨ ਲਈ ਅਪੀਲ ਕੀਤੀ। ਸ: ਤਰਲੋਚਨ ਸਿੰਘ ਖਟਕੜ ਕਲਾ ਵੱਲੋਂ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ।
ਅੱਜ ਦੇ ਸਮਾਗਮ ਦੌਰਾਨ ਬਾਬਾ ਨਾਗਰ ਸਿੰਘ, ਬਾਬਾ ਰੜਤੋੜ ਸਿੰਘ, ਬਾਬਾ ਤਰਲੋਚਨ ਸਿੰਘ, ਭਾਈ ਮਨਪ੍ਰੀਤ ਸਿੰਘ ਲੁਧਿਆਣਾ, ਜਬਰਜੰਗ ਸਿੰਘ, ਸਿਮਰਜੀਤ ਸਿੰਘ ਗਗਨ ਫਗਵਾੜਾ, ਕੁਲਦੀਪ ਸਿੰਘ ਦੀਪਾ ਦਿਆਲਪੁਰ, ਡਾ:ਅਮਰੀਕ ਸਿੰਘ ਲਾਲੋ ਮਜ਼ਾਰਾ, ਸ: ਬਲਵੀਰ ਸਿੰਘ ਸਰਪੰਚ ਜਗਤਪੁਰ, ਸਾਹਿਬ ਸਿੰਘ ਜਗਤਪੁਰ, ਜਪੁਜੀਤ ਸਿੰਘ ਜੱਜ ਲੁਧਿਆਣਾ ਤੋਂ ਇਲਾਵਾ ਉੱਤਮ ਸਿੰਘ ਸੇਠੀ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਕੈਸ਼ੀਅਰ, ਰਮਣੀਕ ਸਿੰਘ, ਸੁਖਵਿੰਦਰ ਸਿੰਘ ਗੋਬਿੰਦਪੁਰ, ਦਿਲਬਾਗ ਸਿੰਘ ਰਾਹੋਂ, ਪਲਵਿੰਦਰ ਸਿੰਘ ਕਰਿਆਮ, ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਕੁਲਜੀਤ ਸਿੰਘ ਖਾਲਸਾ, ਜਗਜੀਤ ਸਿੰਘ ਬਾਟਾ, ਤਰਲੋਕ ਸਿੰਘ ਸੇਠੀ, ਹਕੀਕਤ ਸਿੰਘ, ਕਮਲਜੀਤ ਸਿੰਘ ਸੈਣੀ, ਜਸਕਰਨ ਸਿੰਘ, ਗਿਆਨ ਸਿੰਘ, ਹਰਜਿੰਦਰ ਸਿੰਘ ਅਟਾਰੀ, ਦਲਜੀਤ ਸਿੰਘ ਹਰਗੋਬਿੰਦ ਨਗਰ, ਇੰਦਰਜੀਤ ਸਿੰਘ ਬਾਹੜਾ, ਮੁਖਵਿੰਦਰ ਪਾਲ ਸਿੰਘ, ਅਮਰਜੀਤ ਸਿੰਘ ਖਾਲਸਾ ਗੁਰੂ ਰਾਮਦਾਸ ਸੇਵਾ ਸੁਸਾਇਟੀ, ਜੋਗਾ ਸਿੰਘ ਐਸਡੀਓ, ਅਮਰੀਕ ਸਿੰਘ ਸੇਠੀ, ਦਲਜੀਤ ਸਿੰਘ ਬਡਵਾਲ, ਮਨਜੀਤ ਸਿੰਘ ਮਹਿਤਪੁਰ, ਸਤਵੀਰ ਸਿੰਘ ਗੋਨੀ ਬੰਗਾ, ਪਰਮਜੀਤ ਸਿੰਘ ਮੂਸਾਪੁਰ, ਮਹਿੰਦਰ ਪਾਲ ਚੰਦਰ ਪ੍ਰਿੰਸ ਐਨਕਲੇਵ, ਊਧਮ ਸਿੰਘ ਗੋਬਿੰਦਪੁਰ, ਅਰਵਿੰਦਰ ਸਿੰਘ ਭਾਈ ਮਨਜੀਤ ਸਿੰਘ, ਰਾਮਪਾਲ ਰਾਏ, ਗੁਰਪਾਲ ਸਿੰਘ, ਅਮਰੀਕ ਸਿੰਘ ਸੈਂਹਬੀ, ਬਲਵੀਰ ਸਿੰਘ, ਬਾਬਾ ਪਰਮਿੰਦਰ ਸਿੰਘ, ਵੀ ਸੰਗਤਾਂ ਵਿਚ ਸ਼ਾਮਲ ਸਨ ।
