ਪ੍ਰਤੀਕ ਸੈਣੀ ਦੇ ਸਰਬੋਤਮ ਆਫ਼ੀਸਰ ਚੁਣੇ ਜਾਣ ਤੇ ਸਕੂਲ ਨੇ ਖ਼ੁਸ਼ੀ ਮਨਾਈ

ਅੰਬਾਲਾ, 6 ਜੂਨ:- ਐਸ.ਏ. ਜੈਨ ਸੀਨੀਅਰ ਮਾਡਲ ਸਕੂਲ ਅੰਬਾਲਾ ਸ਼ਹਿਰ ਨੂੰ ਆਪਣੇ ਸਾਬਕਾ ਵਿਦਿਆਰਥੀ ਪ੍ਰਤੀਕ ਸੈਣੀ (ਬੈਚ 2017-18) 'ਤੇ ਮਾਣ ਹੈ ਜਿਸ ਨੂੰ 217ਵੇਂ ਆਰਮੀ ਪਾਇਲਟ ਕੋਰਸ (ਹੈਲੀਕਾਪਟਰ) ਦੇ 'ਸਰਬੋਤਮ ਅਧਿਕਾਰੀ' ਵਜੋਂ ਚੁਣਿਆ ਗਿਆ ਹੈ। ਆਪਣੇ ਪੁਰਾਣੇ ਵਿਦਿਆਰਥੀ ਦੀ ਇਸ ਪ੍ਰਾਪਤੀ ਤੇ ਸਕੂਲ ਨੇ ਖ਼ੁਸ਼ੀ ਮਨਾਈ ਹੈ।
ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਰੇਣੂ ਗਹਿਲਾਵਤ ਨੇ ਦੱਸਿਆ ਕਿ ਇਹ ਵੱਕਾਰੀ ਸਨਮਾਨ ਪ੍ਰਤੀਕ ਨੂੰ ਬੇਸਿਕ ਫਲਾਇੰਗ ਟਰੇਨਿੰਗ ਸਕੂਲ ਵਿਖੇ ਆਯੋਜਿਤ ਸਮਾਪਤੀ ਸਮਾਰੋਹ ਦੌਰਾਨ ਦਿੱਤਾ ਗਿਆ, ਜਿੱਥੇ 22 ਆਰਮੀ ਅਧਿਕਾਰੀਆਂ ਨੇ ਪੜਾਅ 1 ਸਿਖਲਾਈ ਸਫਲਤਾ ਪੂਰਵਕ ਪੂਰੀ ਕੀਤੀ। ਸੈਣੀ ਦੇ ਬੇਮਿਸਾਲ ਸਮਰਪਣ, ਅਗਵਾਈ, ਪੇਸ਼ੇਵਰਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਇਹ ਮਾਣ ਦਿਵਾਇਆ ਹੈ।  
ਪ੍ਰਤੀਕ ਦੀ ਸ਼ਾਨਦਾਰ ਪ੍ਰਾਪਤੀ ਸਕੂਲ ਦੇ ਦਿਨਾਂ ਦੌਰਾਨ ਉਸ ਵਿੱਚ ਪੈਦਾ ਹੋਏ ਅਨੁਸ਼ਾਸਨ, ਲਗਨ ਅਤੇ ਉੱਤਮਤਾ ਦੇ ਮੁੱਲਾਂ ਨੂੰ ਦਰਸਾਉਂਦੀ ਹੈ ਅਤੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰਦੀ ਹੈ।
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਰਜਤ ਜੈਨ, ਉਪ ਪ੍ਰਧਾਨ ਡਾ. ਵਿਨੀਤ ਜੈਨ, ਸਕੱਤਰ ਹਿਤੇਸ਼ ਜੈਨ, ਮੈਨੇਜਰ ਰਿਤੇਸ਼ ਜੈਨ, ਖਜ਼ਾਨਚੀ ਸੁਨੀਲ ਜੈਨ, ਸਲਾਹਕਾਰ  ਰਵੀ ਕਾਂਤ ਜੈਨ, ਪ੍ਰਿੰਸੀਪਲ ਡਾ. ਰੇਣੂ ਗਹਿਲਾਵਤ ਅਤੇ ਐਸ.ਏ. ਜੈਨ ਸੀਨੀਅਰ ਮਾਡਲ ਸਕੂਲ ਦੇ ਸਟਾਫ ਨੇ ਪ੍ਰਤੀਕ ਸੈਣੀ ਨੂੰ ਦਿਲੋਂ ਵਧਾਈ ਦਿੱਤੀ ਹੈ ਅਤੇ ਦੇਸ਼ ਦੀ ਸੇਵਾ ਵਿੱਚ ਉਸ ਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ ਹੈ।