ਪੰਜਵੇਂ ਉਸਤਾਦ ਰਾਜਿੰਦਰ ਪਰਦੇਸੀ ਐਵਾਰਡ ਨਾਲ ਸਵਿੰਦਰ ਸੰਧੂ ਹੋਏ ਸਨਮਾਨਿਤ
ਜਲੰਧਰ:- ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਮੰਚ ਦੇ ਸੰਸਥਾਪਕ ਪ੍ਰਧਾਨ ਉੱਘੇ ਗ਼ਜ਼ਲਕਾਰ ਰਾਜਿੰਦਰ ਪਰਦੇਸੀ ਦੀ ਯਾਦ ਵਿੱਚ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਸੰਧੂ ਵਰਿਆਣਵੀ, ਪ੍ਰੋ.ਬਲਦੇਵ ਸਿੰਘ ਬੱਲੀ, ਡਾ.ਕੰਵਲ ਭੱਲਾ, ਡਾ.ਗੁਰਚਰਨ ਕੌਰ ਕੋਚਰ, ਕੁਲਦੀਪ ਸਿੰਘ ਬੇਦੀ ਅਤੇ ਨਵਤੇਜ਼ ਸਿੰਘ ਗੜ੍ਹਦੀਵਾਲਾ ਵਿਰਾਜਮਾਨ ਹੋਏ।
ਮੰਚ ਸੰਚਾਲਨ ਕਰਦਿਆਂ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਮੰਚ ਦੀਆਂ ਗਤਿਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਾਹਿਬਾ ਜੀਟਨ ਕੌਰ ਨੇ ਲੈਕ.ਬਲਬੀਰ ਕੌਰ ਰਾਏਕੋਟੀ ਦੁਆਰਾ ਰਾਜਿੰਦਰ ਪਰਦੇਸੀ ਬਾਰੇ ਲਿਖਿਆ ਪਰਚਾ ਪੜ੍ਹਿਆ। ਪ੍ਰੋ.ਸੰਧੂ ਵਰਿਆਣਵੀ ਨੇ ਨਾਮਵਰ ਕਵਿੱਤਰੀ ਸਵਿੰਦਰ ਸੰਧੂ ਦੀ ਕਵਿਤਾ ਬਾਰੇ ਵਿਚਾਰ ਰੱਖੇ।
ਇਸ ਮੌਕੇ ਮੰਚ ਵਲੋਂ ਸਵਿੰਦਰ ਸੰਧੂ ਨੂੰ ਪੰਜਵੇਂ ਉਸਤਾਦ ਰਾਜਿੰਦਰ ਪਰਦੇਸੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸਨਮਾਨ ਪੱਤਰ,ਨਕਦ ਰਾਸ਼ੀ,ਸ਼ਾਨਦਾਰ ਸ਼ਾਲ ਅਤੇ ਕਿਤਾਬਾਂ ਸ਼ਾਮਲ ਸਨ।ਇਸ ਮੌਕੇ ਭਾਵੁਕ ਹੁੰਦੇ ਹੋਏ ਸਵਿੰਦਰ ਸੰਧੂ ਨੇ ਕਿਹਾ ਇਹ ਸਨਮਾਨ ਉਸ ਲਈ ਬਹੁਤ ਵੱਡੇ ਅਰਥ ਰੱਖਦਾ ਹੈ ਕਿਉਂਕਿ ਉਸ ਨੇ ਰਾਜਿੰਦਰ ਪਰਦੇਸੀ ਦੀ ਦੇਖ ਰੇਖ ਹੇਠ ਹੀ ਲਿਖਣਾ ਸ਼ੁਰੂ ਕੀਤਾ ਸੀ। ਸਵਿੰਦਰ ਸੰਧੂ ਨੇ ਆਪਣੀਆਂ ਕਵਿਤਾਵਾਂ ਦੀ ਵੀ ਸਾਂਝ ਪਾਈ। ਪ੍ਰੋ. ਬਲਦੇਵ ਸਿੰਘ ਬੱਲੀ, ਪ੍ਰੋ.ਸੰਧੂ ਵਰਿਆਣਵੀ, ਡਾ.ਗੁਰਚਰਨ ਕੌਰ ਕੋਚਰ,
ਨਵਤੇਜ਼ ਗੜ੍ਹਦੀਵਾਲਾ ਆਦਿ ਨੇ ਕਿਹਾ ਕਿ ਡਾ.ਕੰਵਲ ਭੱਲਾ, ਜਗਦੀਸ਼ ਰਾਣਾ ਤੇ ਮੰਚ ਦੇ ਸਮੁੱਚੇ ਅਹੁਦੇਦਾਰਾਂ ਨੇ ਆਪਣੇ ਯਤਨਾਂ ਸਦਕਾ ਉਸਤਾਦ ਰਜਿੰਦਰ ਪਰਦੇਸੀ ਨੂੰ ਜੀਂਦੇ ਰੱਖਿਆ ਹੈ। ਉੱਘੇ ਨਾਵਲਕਾਰ ਤੇ ਪੱਤਰਕਾਰ ਕੁਲਦੀਪ ਸਿੰਘ ਬੇਦੀ ਨੇ ਰਾਜਿੰਦਰ ਪਰਦੇਸੀ ਨਾਲ਼ ਆਪਣੀਆਂ ਸਾਂਝਾਂ ਦਾ ਜ਼ਿਕਰ ਕੀਤਾ। ਡਾ.ਕੰਵਲ ਭੱਲਾ ਅਤੇ ਜਗਦੀਸ਼ ਰਾਣਾ ਨੇ ਕਿਹਾ ਕਿ ਰਜਿੰਦਰ ਪਰਦੇਸੀ ਦਾ ਸਪੁੱਤਰ ਤਜਿੰਦਰ ਮਨਚੰਦਾ ਆਪਣੇ ਪਿਤਾ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਕੇ.ਸਾਧੂ ਸਿੰਘ,ਹਰਜੀਤ ਸੰਧੂ,ਸਰਬਜੀਤ ਸਿੰਘ ਸੰਧੂ, ਡਾ.ਗੁਰਚਰਨ ਕੌਰ ਕੋਚਰ, ਗੁਰਦੀਪ ਸਿੰਘ ਸੈਣੀ,ਨੱਕਾਸ਼ ਚਿੱਤੇਵਾਣੀ, ਹਰਦਿਆਲ ਹੁਸ਼ਿਆਰਪੁਰੀ, ਜਗਦੀਸ਼ ਰਾਣਾ, ਦਲਜੀਤ ਮਹਿਮੀ, ਬੱਬੂ ਸੈਣੀ, ਜਿੰਗਾ ਸਿੰਘ, ਜਰਨੈਲ ਸਾਖ਼ੀ, ਮਿੱਤਰ ਮਨਜੀਤ,ਕੀਮਤੀ ਕੈਸਰ, ਸੀਰਤ ਸਿਖਿਆਰਥੀ,ਜੀਤ ਸੁਰਜੀਤ ਬੈਲਜੀਅਮ, ਜਸਪਾਲ ਜ਼ੀਰਵੀ,ਮੋਹਨ ਮਤਿਆਲਵੀ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਹੀਰਾ ਲਾਲ ਮਲਹੋਤਰਾ, ਗੁਲਸ਼ਨ ਮਿਰਜ਼ਾਪੁਰੀ, ਇੰਦਰਜੀਤ ਸਿੰਘ ਮਿਸ਼ਰੀ ਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਸਤਿਗੁਰੂ ਕਬੀਰ ਭਵਨ ਵੈਲਫੇਅਰ ਸੁਸਾਇਟੀ 120 ਫੁੱਟੀ ਰੋਡ ਵਿਖੇ ਬਣਨ ਜਾ ਰਹੀ ਨਵੀਂ ਲਾਇਬ੍ਰੇਰੀ ਵਾਸਤੇ ਪ੍ਰੋ.ਸੰਧੂ ਵਰੀਆਣਵੀ ਅਤੇ ਜਗਦੀਸ਼ ਰਾਣਾ ਵੱਲੋਂ ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ ਚੇਅਰਮੈਨ ਕੁਲਦੀਪ ਦੀਪੂ ਅਤੇ ਪੱਤਰਕਾਰ ਕੀਮਤੀ ਭਗਤ ਨੂੰ 51 ਪੁਸਤਕਾਂ ਅਤੇ ਭਾਰਤੀ ਸੰਵਿਧਾਨ ਦੀ ਕਾਪੀ ਭੇਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸੰਘਾ, ਕਰਨਲ ਜਗਬੀਰ ਸਿੰਘ ਸੰਧੂ, ਅਸ਼ੋਕ ਗੋਇਲ, ਗੀਤਾ ਵਰਮਾ,ਜਗਦੀਸ਼ ਡਾਲੀਆ, ਨਾਵਲਕਾਰ ਗੁਰਨਾਮ ਬਾਵਾ, ਪ੍ਰੀਤ ਮੋਹੱਦੀਪੁਰੀਆ, ਨਗੀਨਾ ਸਿੰਘ ਬਲੱਗਣ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
