ਸੋਨੀ ਪਬਲਿਕ ਸਕੂਲ ਵਿਖੇ ਧਰਤੀ ਬਚਾਓ ਦਿਵਸ਼ ਮਣਾਇਆ।

ਅਜ ਦੁਨੀਆਂ ਵਿੱਚ ਵਿਸ਼ਵ ਧਰਤੀ ਬਚਾਓ ਦਿਵਸ਼ ਮਣਾਇਆ ਜਾ ਰਿਹਾ ਹੈ। ਧਰਤੀ ਮਾਂ ਦਾ ਸ਼ਿੰਗਾਰ ਭਗਵਾਨ ਭਾਵ ਭੂਮੀ,ਗਗਨ ਸ਼ੁਧ ਪਵਿੱਤਰ ਸਾਫ ਆਕਾਸ਼ ਅਤੇ ਵਾਯੂ ਮੰਡਲ, ਵਾਯੂ,ਭਾਵ ਹਵਾਵਾਂ, ਅਗਨੀ ( ਸੂਰਜ) ਅਤੇ ਨੀਰ ਭਾਵ ਪਾਣੀ ਹੈ। ਇਹ ਵਿਚਾਰ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ, ਸੋਨੀ ਪਬਲਿਕ ਸਕੂਲ ਪਟਿਆਲਾ ਨੇ ਵਿਦਿਆਰਥੀਆਂ ਨੂੰ ਧਰਤੀ ਮਿੱਟੀ ਪੀਣ ਵਾਲੇ, ਪ੍ਰਦੁਸ਼ਨ ਰਹਿਤ ਵਾਤਾਵਰਨ, , ਅਮਨ ਸ਼ਾਂਤੀ ਨਿਮਰਤਾ ਸ਼ਹਿਣਸ਼ੀਲਤਾ ਮਿੱਠਾ ਬੋਲਣਾ ਆਗਿਆ ਪਾਲਣ ਅਤੇ ਵੱਧ ਤੋਂ ਵੱਧ ਪੋਦੇ ਲਗਾਕੇ ਧਰਤੀ ਮਾਂ ਦਾ ਸ਼ਿੰਗਾਰ ਕਰਨ ਬਾਰੇ ਜਾਣਕਾਰੀ ਦਿੱਤੀ। 
ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਵੀ ਭਾਗਵਤ ਗੀਤਾ ਵਿੱਚ ਕਿਹਾ ਹੈ ਪ੍ਰਮਾਤਮਾ ਭਗਵਾਨ ਭਾਵ ਧਰਤੀ ਮਾਂ, ਗਗਨ, ਹਵਾਵਾਂ ਅਗਨੀ ਅਤੇ ਸ਼ੁਧ ਪਵਿੱਤਰ ਸਾਫ ਪਾਣੀ ਵਿੱਚ ਵਸਦਾ ਹੈ ਜਿਥੇ ਤੋਂ ਹਰੇਕ ਜੀਵ ਪਸ਼ੂ ਪੰਛੀ ਇਨਸਾਨ ਨੂੰ ਭੋਜਨ ਪਾਣੀ ਹਵਾਵਾਂ ਫੁੱਲ ਫੱਲ ਸਬਜ਼ੀਆਂ ਦਾਲਾਂ ਮਿਲ਼ਦੇ ਹਨ।  ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਧਰਤੀ ਮਾਂ ਦੀ ਮਹੱਤਤਾ ਬਾਰੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।  
ਭਾਵਨਾ ਸ਼ਰਮਾ ਅਤੇ ਸ਼੍ਰੀਮਤੀ ਰੀਣਾ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਇਨਸਾਨ, ਵਿਦਿਆਰਥੀ ਅਧਿਆਪਕ ਨਾਗਰਿਕ ਪ੍ਰਣ ਕਰਨ ਕਿ ਉਨ੍ਹਾਂ ਵਲੋਂ ਭਗਵਾਨ ਨੂੰ ਗੰਦਲਾ ਪ੍ਰਦੂਸ਼ਿਤ ਅਤੇ ਅੱਗਾਂ ਲਗਾਕੇ ਤਬਾਹ ਨਹੀਂ ਕੀਤਾ ਜਾਵੇਗਾ ਸਗੋਂ ਵੱਧ ਤੋਂ ਵੱਧ ਪੋਦੇ ਲਗਾਕੇ, ਪੀਣ ਵਾਲੇ ਪਾਣੀ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਲਈ ਯਤਨ ਕੀਤੇ ਜਾਣਗੇ। ਹਰੇਕ ਵਿਅਕਤੀ ਸਾਲ‌ ਵਿਚ,10/20 ਪੋਦੇ ਜ਼ਰੂਰ ਲਗਾਏਗਾ ਅਤੇ ਉਨ੍ਹਾਂ ਦੀ ਸੁਰੱਖਿਆ ਬਚਾਉ ਸਨਮਾਨ ਖੁਸ਼ਹਾਲੀ ਉਨਤੀ ਲਈ ਯਤਨ ਕੀਤੇ ਜਾਣਗੇ। 
ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਬੱਚਿਆਂ ਨੂੰ ਫਲਾਂ ਦੀਆਂ ਗੁਠਲੀਆਂ ਨੂੰ ਬੇਕਾਰ ਸੁਟਣ ਦੀ ਥਾਂ, ਕਿਸੇ ਵੀ ਮਿੱਟੀ ਵਿੱਚ ਦਬਾਉਣ ਲਈ ਉਤਸ਼ਾਹਿਤ ਕੀਤਾ। ਬੱਚਿਆਂ ਨੂੰ ਦਸਿਆ ਕਿ ਜ਼ੋ ਪੀਣ ਵਾਲੇ ਪਾਣੀ ਦੀ ਵਰਤੋਂ ਫਰਸ਼ ਗੱਡੀਆਂ ਗਲੀਆਂ ਸਾਫ਼ ਕਰਨ ਲਈ ਵਰਤਿਆ ਜਾਂਦਾ ਉਹ ਪਾਣੀ ਬਿਜਲੀ ਰਾਹੀਂ ਧਰਤੀ ਵਿਚੋਂ ਕੱਢਣ ਲਈ, ਪ੍ਰਤੀ ਬਾਲਟੀ 20/30 ਰੂਪੈ ਖ਼ਰਚਾ ਪੈਦਾ ਹੈ। ਭਾਵ ਮਹੀਨੇ ਵਿੱਚ 1500 ਰੂਪੈ ਅਤੇ ਸਾਲ ਵਿੱਚ 18,000 ਰੂਪੈ ਬੇਕਾਰ ਬਰਬਾਦ ਕਰ ਰਹੇ ਹਾਂ।