ਸਤਨੋਰ ਅਤੇ ਗੰਧੋਵਾਲ ਞਿਖੇ ਮਨਰੇਗਾ ਭੱਠਾ ਮਜ਼ਦੂਰਾ ਦੀਆ ਭਰਵੀਆ ਮੀਟਿੰਗਾ ਹੋਈਆ
ਗੜਸ਼ੰਕਰ:- ਅੱਜ ਪਿੰਡ ਸਤਨੋਰ ਅਤੇ ਗੰਧੋਵਾਲ ਵਿਖੇ ਮਨਰੇਗਾ ਭੱਠਾ ਮਜ਼ਦੂਰਾ ਦੀਆ ਭਰਵੀਆ ਮੀਟਿੰਗਾ ਹੋਈਆ ਇਹਨਾ ਮੀਟਿੰਗਾ ਨੂੰ ਸੀ ਪੀ ਆਈ ਐਮ ਦੇ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਅਤੇ ਬਲਦੇਵ ਰਾਜ ਸਤਨੋਰ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਆਰ ਐਸ ਐਸ ਦੇ ਮੈਬਰ ਨੱਥੂ ਰਾਮ ਗੋਡਸੇ ਨੇ ਕਤਲ ਕਰ ਦਿੱਤਾ ਸੀ। ਕੇਦਰ ਦੀ ਸਰਕਾਰ ਜਿਸ ਨੇ ਮਨਰੇਗਾ ਦਾ ਨਾ ਬਦਲ ਦਿੱਤਾ ਅਤੇ ਕੇਦਰ ਦੀ ਮੋਦੀ ਸਰਕਾਰ ਜਿਸ ਨੂੰ ਆਰ ਐਸ ਐਸ ਚਲਾ ਰਹੀ ਹੈ ਇਸ ਸਰਕਾਰ ਨੇ ਮਜ਼ਦੂਰਾ ਕਿਸਾਨਾ ਵਿਰੋਧੀ 4 ਬਿੱਲ ਪਾਸ ਕਰ ਦਿੱਤੇ। ਜਿਸ ਵਿੱਚ ਬਿਜਲੀ ਸੋਧ ਬਿੱਲ 2025, ਚਾਰ ਲੇਬਰ ਕੋਡ, ਸੀਡ ਬਿੱਲ, ਮਨਰੇਗਾ ਦਾ ਬਿੱਲ ਹਨ।
ਇਹਨਾ ਪਾਸ ਬਿੱਲਾ ਨਾਲ ਮਨਰੇਗਾ ਦਾ ਸਫਾਇਆ ਕਰ ਦਿੱਤਾ। ਲੋਕਾ ਨੂੰ ਗੁਮਰਾਹ ਕੀਤਾ ਜਾ ਰਿਹਾ 125 ਦਿਨ ਕੰਮ ਮਿਲੇਗਾ। ਪਰ ਹੈਰਾਨੀ ਦੀ ਗੱਲ ਹੈ ਪਹਿਲੇ 100 ਦਿਨ ਦੇ ਕੰਮ ਵਿੱਚੋ 10000 ਕਰੋੜ ਬਜਟ ਵਿੱਚੋ ਕੱਟ ਮਾਰ ਦਿੱਤਾ ਗਿਆ। ਨਾਲ ਇਹ ਵੀ ਹੋ ਗਿਆ 60% ਕੇਦਰ 40% ਸਟੇਟ ਪਾਵੇਗੀ। ਪਹਿਲਾ ਇਹ ਰੇਸ਼ੋ 90%/10% ਸੀ, ਨਾ ਸਟੇਟ ਪਾਵੇ ਨਾ ਗਰੀਬਾ ਦੇ ਚੁਲੇ ਚਲਣ। ਕੇਦਰ ਦੀ ਮੋਦੀ ਸਰਕਾਰ ਨੇ ਗਰੀਬਾ ਦੇ ਚੁਲਿਆ ਵਿੱਚ ਪਾਣੀ ਪਾ ਦਿੱਤਾ।
ਆਗੂਆ ਨੇ ਕਿਹਾ ਬਿੱਜਲੀ ਬਿੱਲ ਪਾਸ ਹੋਣ ਨਾਲ ਬਿਜਲੀ ਢਾਂਚਾ ਅੰਡਾਨੀਆ ਅੰਬਾਨੀਆ ਕੋਲ ਜਾਣ ਦਾ ਰਸਤਾ ਪੱਧਰਾ ਹੋ ਗਿਆ। ਬਿਜਲੀ ਮਹਿੰਗੀ ਬਿਜਲੀ ਮੁਲਾਜ਼ਮਾ ਤੇ ਹਮਲਾ ਤੇਜ਼ ਹੋ ਜਾਵੇਗਾ। ਚਾਰ ਕੋਡਾ ਦਾ ਬਿੱਲ ਡਿਊਟੀ 12 ਘੰਟੇ ਹੜਤਾਲ ਧਰਨੇ ਤੇ ਪਬੰਦੀ ਯੂਨੀਅਨ ਬਣਾਉਣ ਦਾ ਹੱਕ ਖਤਮ ਲੇਬਰ ਕੋਰਟ ਦੀ ਸ਼ਕਤੀ ਕਮਜ਼ੋਰ ਕਰ ਦਿੱਤਾ। ਆਗੂਆ ਨੇ ਕਿਹਾ ਇਸ ਵਿਰੁਧ ਸਾਨੂੰ ਸਾਰਿਆ ਨੂੰ ਤਿੱਖੇ ਸ਼ੰਘਰਸ਼ ਕਰਨੇ ਚਾਹੀਦੇ ਹਨ।
ਇਹਨਾ ਬਿੱਲ ਨੂੰ ਵਾਪਿਸ ਅਤੇ ਰੱਦ ਕਰਾਉਣ ਲਈ 12 ਫਰਬਰੀ ਨੂੰ ਦੇਸ਼ ਪੱਧਰ ਦੀ ਹੜਤਾਲ ਵਿੱਚ ਵਹੀਰਾ ਘੱਤ ਕੇ ਹੁਸ਼ਿਆਰ ਪੁਰ ਪੁਜੋ ਇਸ ਤੋ ਬਾਅਦ ਵੀ ਤਿੱਖੇ ਸ਼ੰਘਰਸ਼ਾ ਲਈ ਤਿਆਰ ਹੋਵੋ। ਜਿਨਾ ਚਿਰ ਬਿੱਲ ਵਪਿਸ ਰੱਦ ਨਹੀ ਹੁੰਦੇ ਜ਼ੰਗ ਜ਼ਾਰੀ ਰਹੇਗੀ। ਇਸ ਮੋਕੇ ਪਰਮੋਦ ਸੁਨੀਤਾ ਕਮਲਾ ਬਲਬੀਰ ਸਿੰਘ ਛਿੰਦੋ ਆਦਿ ਨੇ ਵੀ ਸਬੋਧਨ ਕੀਤਾ।
