ਸੱਥ ਵੱਲੋਂ ਵਿਸ਼ਾਲ ਕਵੀ ਦਰਬਾਰ ਕਰਵਾਇਆ

ਖਰੜ:- ਸਾਹਿਤਕ ਸੱਥ ਖਰੜ ਦੀ ਇਕੱਤਰਤਾ ਸਥਾਨਕ ਖਾਲਸਾ ਸਕੂਲ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿਚ ਸੱਥ ਦੇ ਸਰਪ੍ਰਸਤ ਰਾਜਵਿੰਦਰ ਸਿੰਘ ਗੱਡੂ, ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ,  ਡਾ. ਸੁਦਾਗਰ ਸਿੰਘ ਪਾਲ ਅਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ। ਪ੍ਰਧਾਨ ਵੱਲੋਂ ਸਭ ਤੋਂ ਪਹਿਲਾਂ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਗਿਆ। ਪ੍ਰੋਗਰਾਮ ਦੌਰਾਨ ਸੱਥ ਵੱਲੋਂ ਮਿਤੀ 12 ਸਤੰਬਰ 2026 ਦਿਨ ਸ਼ਨੀਵਾਰ ਨੂੰ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਸਰਬਜੀਤ ਕੌਰ ਦੇ ਧਾਰਮਿਕ ਗੀਤ ਤੋਂ ਬਾਅਦ ਵਿਚ ਚੱਲੇ ਕਵੀ ਦਰਬਾਰ ਵਿਚ ਬਲਦੇਵ ਸਿੰਘ  ਬਿੰਦਰਾ, ਇੰਦਰਜੀਤ ਕੌਰ ਵਡਾਲਾ,  ਕੇਸਰ ਸਿੰਘ  ਇੰਸਪੈਕਟਰ,  ਗੁਰਸ਼ਰਨ ਸਿੰਘ ਕਾਕਾ, ਪਿਆਰਾ ਸਿੰਘ  ਰਾਹੀ,  ਡਾ. ਰੂਪ ਸਾਗਰ, ਸੁਮਿੱਤਰ ਸਿੰਘ ਦੋਸਤ, ਦਲਬੀਰ ਸਿੰਘ ਸਰੋਆ, ਡਾ. ਰਵਿੰਦਰ ਸਿੰਘ ਲੁਬਾਣਾ, ਜਸਵਿੰਦਰ ਸਿੰਘ ਕਾਈਨੌਰ, ਬੰਤ ਸਿੰਘ ਦੀਪ, ਤਰਸੇਮ ਸਿੰਘ ਕਾਲੇਵਾਲ, ਰਾਜਵਿੰਦਰ ਸਿੰਘ ਗੱਡੂ,
ਮਲਕੀਤ ਨਾਗਰਾ,  ਸਰਬਜੀਤ ਸਿੰਘ ਪੱਡਾ ਅਤੇ ਜਸਮਿੰਦਰ ਸਿੰਘ ਰਾਓ  ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆ। ਗਾਇਕ ਗੁਰਵਿੰਦਰ ਗੁਰੀ ਨੇ ਆਪਣੀ ਬੁਲੰਦ ਆਵਾਜ਼ ਵਿਚ ਗੀਤ ਪੇਸ਼ ਕੀਤਾ।
ਮੈਚ ਸੰਚਾਲਨ ਦੀ ਕਾਰਵਾਈ  ਪਿਆਰਾ ਸਿੰਘ ਰਾਹੀਂ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਚ ਰਾਜਵਿੰਦਰ ਸਿੰਘ ਗੱਡੂ ਵੱਲੋਂ ਸਾਰੇ ਸਾਹਿਤਕਾਰਾਂ  ਦਾ ਧੰਨਵਾਦ ਕੀਤਾ ਗਿਆ।