ਸੱਤ ਪਾਲ ਸਾਹਲੋਂ ਨਵਾਂ ਸ਼ਹਿਰ ਟਰੱਸਟ ਦੇ ਮੁੜ ਪ੍ਰਧਾਨ ਚੁਣੇ ਗਏ
ਨਵਾਂਸ਼ਹਿਰ:- ਬੀਤੇ ਦਿਨ ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ ਨਵਾਂ ਸ਼ਹਿਰ ਦੀ ਵਿਸ਼ੇਸ਼ ਮੀਟਿੰਗ ਅੰਮ੍ਰਿਤਬਾਣੀ ਭਵਨ ਨਵਾਂ ਸ਼ਹਿਰ ਵਿਖੇ ਪ੍ਰਧਾਨ ਸ਼੍ਰੀ ਸੱਤ ਪਾਲ ਸਾਹਲੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਟਰੱਸਟ ਦੀਆਂ ਗਤੀਵਿਧੀਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਸਰਵਸੰਮਤੀ ਨਾਲ ਟਰੱਸਟ ਦੀ ਕਾਰਜਕਾਰੀ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਨਵੀਂ ਮੈਂਬਰਸ਼ਿਪ ਪ੍ਰਾਪਤ ਕਰਕੇ ਨਵੀਂ ਕਾਰਜਕਾਰਨੀ ਦੀ ਚੋਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ ਜੋ ਕਿ ਤਿੰਨ ਸਾਲ ਲਈ ਹੋਵੇਗੀ।
ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਨਿਮਨਅਨੁਸਾਰ ਕੀਤੀ ਗਈ ਜਿਸ ਵਿੱਚ ਸਰਵਸ਼੍ਰੀ ਸੱਤ ਪਾਲ ਸਾਹਲੋਂ ਨੂੰ ਮੁੜ ਪ੍ਰਧਾਨ, ਪਰਮਜੀਤ ਮਹਾਲੋਂ ਨੂੰ ਜਨਰਲ ਸਕੱਤਰ, ਜੋਗਿੰਦਰ ਸਿੰਘ ਮੈਂਗੜਾ ਨੂੰ ਸੀਨੀ. ਮੀਤ ਪ੍ਰਧਾਨ, ਬਲਦੇਵ ਸਿੰਘ ਨਵਾਂ ਸ਼ਹਿਰ ਤੇ ਦਰਸ਼ਨ ਰਾਮ ਪੱਲੀ ਉੱਚੀ ਨੂੰ ਮੀਤ ਪ੍ਰਧਾਨ, ਹਰਮੇਸ਼ ਲਾਲ ਥਾਂਦੀਆਂ ਨੂੰ ਸਕੱਤਰ, ਪ੍ਰਸ਼ੋਤਮ ਲਾਲ ਨਵਾਂ ਸ਼ਹਿਰ ਨੂੰ ਜੋਆਇੰਟ ਸਕੱਤਰ, ਦੇਸ ਰਾਜ ਬਾਲੀ ਨੂੰ ਪ੍ਰੈੱਸ ਸਕੱਤਰ, ਰਾਮ ਆਸਰਾ ਨਵਾਂ ਸ਼ਹਿਰ ਨੂੰ ਖਜ਼ਾਨਚੀ, ਅਵਤਾਰ ਰਾਮ ਮਹਿੰਦੀ ਪੁਰ ਨੂੰ ਸਹਾਇਕ ਖਜ਼ਾਨਚੀ, ਐਡਵੋਕੇਟ ਰੇਸ਼ਮ ਸਿੰਘ ਨੂੰ ਕਾਨੂੰਨੀ ਸਲਾਹਕਾਰ, ਨਿਰਮਲ ਭੰਗਲਾਂ ਨੂੰ ਆਡੀਟਰ, ਡਾ. ਗੁਰਨਾਮ ਸਿੰਘ ਚੰਦੜ, ਹਰਮੇਸ਼ ਮੇਸ਼ੀ ਨਵਾਂ ਸ਼ਹਿਰ, ਰਛਪਾਲ ਸਿੰਘ ਬਿੱਟੂ ਤੇ ਝਲਮਣ ਰਾਮ ਹੰਸਰੋਂ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ।
