ਕ੍ਰਿਸਮਸ ਮੌਕੇ ਐਚਐਲਪੀ ਗੈਲੇਰੀਆ ਮਾਲ ਵਿੱਚ ਸਾਂਤਾ ਪਰੇਡ ਨੇ ਬੰਨ੍ਹਿਆ ਸਮਾਂ
ਮੋਹਾਲੀ:- ਕ੍ਰਿਸਮਸ ਦੇ ਖੁਸ਼ਗਵਾਰ ਤਿਉਹਾਰ ਮੌਕੇ ਮੋਹਾਲੀ ਦੇ ਫੇਜ਼-8 ਵਿੱਚ ਸਥਿਤ ਐਚ.ਐਲ.ਪੀ. ਗੈਲੇਰੀਆ ਮਾਲ ਵਿੱਚ ਬੁੱਧਵਾਰ ਸ਼ਾਮ ਸ਼ਾਨਦਾਰ ਸਾਂਤਾ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਪਰੇਡ ਨੇ ਮਾਲ ਪ੍ਰਾਂਗਣ ਨੂੰ ਪੂਰੀ ਤਰ੍ਹਾਂ ਕ੍ਰਿਸਮਸ ਦੇ ਰੰਗਾਂ, ਰੌਣਕ ਅਤੇ ਖੁਸ਼ੀਆਂ ਨਾਲ ਭਰ ਦਿੱਤਾ। ਵਿਂਟੇਜ ਕਾਰਾਂ, ਵਿਦੇਸ਼ੀ ਕਲਾਕਾਰ, ਰੂਸੀ ਕਲਾਕਾਰ ਅਤੇ ਨੰਨੇ-ਨੰਨੇ ਸਾਂਤਾ ਪਰੇਡ ਦੇ ਮੁੱਖ ਆਕਰਸ਼ਣ ਰਹੇ।ਸਾਂਤਾ ਪਰੇਡ ਵਿੱਚ ਬੱਚਿਆਂ, ਮਹਿਲਾਵਾਂ ਅਤੇ ਪਰਿਵਾਰਾਂ ਦੀ ਵੱਡੀ ਭਾਗੀਦਾਰੀ ਵੇਖਣ ਨੂੰ ਮਿਲੀ। ਰੰਗ-ਬਿਰੰਗੀਆਂ ਪੋਸ਼ਾਕਾਂ, ਕ੍ਰਿਸਮਸ ਟੋਪੀਆਂ ਅਤੇ ਤਿਉਹਾਰੀ ਸੰਗੀਤ ਨਾਲ ਸਜੀ ਇਹ ਪਰੇਡ ਮਾਲ ਦੇ ਵੱਖ-ਵੱਖ ਹਿੱਸਿਆਂ ਵਿਚੋਂ ਗੁਜ਼ਰੀ।
ਦਰਸ਼ਕਾਂ ਨੇ ਤਾਲੀਆਂ ਅਤੇ ਉਤਸ਼ਾਹ ਨਾਲ ਪਰੇਡ ਦਾ ਸਵਾਗਤ ਕੀਤਾ। ਹਰ ਪਾਸੇ ਖੁਸ਼ੀ, ਸੰਗੀਤ ਅਤੇ ਤਿਉਹਾਰ ਦਾ ਮਾਹੌਲ ਬਣਿਆ ਰਿਹਾ।ਆਯੋਜਕਾਂ ਅਨੁਸਾਰ, ਸਾਂਤਾ ਦੇ ਨਾਲ ਕ੍ਰਿਸਮਸ ਨਾਲ ਜੁੜੇ ਕਈ ਦਿਲਚਸਪ ਕਿਰਦਾਰ ਵੀ ਪਰੇਡ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਖਾਸ ਤੌਰ ‘ਤੇ ਬੱਚਿਆਂ ਦਾ ਭਰਪੂਰ ਮਨੋਰੰਜਨ ਕੀਤਾ। ਬੱਚਿਆਂ ਲਈ ਵਿਸ਼ੇਸ਼ ਮਨੋਰੰਜਕ ਗਤੀਵਿਧੀਆਂ, ਫੋਟੋ ਸੈਸ਼ਨ ਅਤੇ ਸਰਪ੍ਰਾਈਜ਼ ਤੋਹਫ਼ਿਆਂ ਦੀ ਵਿਵਸਥਾ ਕੀਤੀ ਗਈ, ਜਿਸ ਨਾਲ ਨੰਨੇ ਮਹਿਮਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਉੱਠੇ।
ਮਾਲ ਪ੍ਰਬੰਧਨ ਨੇ ਦੱਸਿਆ ਕਿ ਇਸ ਆਯੋਜਨ ਦਾ ਮੁੱਖ ਮਕਸਦ ਪਰਿਵਾਰਾਂ ਨੂੰ, ਖਾਸ ਕਰਕੇ ਬੱਚਿਆਂ ਅਤੇ ਮਹਿਲਾਵਾਂ ਨੂੰ, ਇੱਕ ਸੁਰੱਖਿਅਤ, ਖੁਸ਼ਗਵਾਰ ਅਤੇ ਯਾਦਗਾਰ ਕ੍ਰਿਸਮਸ ਅਨੁਭਵ ਪ੍ਰਦਾਨ ਕਰਨਾ ਸੀ। ਸ਼ਹਿਰਵਾਸੀਆਂ ਨੇ ਵੀ ਇਸ ਉਪਰਾਲੇ ਦੀ ਖੁਲ ਕੇ ਸਰਾਹਨਾ ਕੀਤੀ ਅਤੇ ਆਯੋਜਨ ਨੂੰ ਬਹੁਤ ਸਫ਼ਲ ਦੱਸਿਆ।ਖੁਸ਼ੀਆਂ, ਉਤਸ਼ਾਹ ਅਤੇ ਸੰਗੀਤ ਨਾਲ ਭਰਪੂਰ ਇਹ ਸਾਂਤਾ ਪਰੇਡ ਮੋਹਾਲੀ ਵਿੱਚ ਇਸ ਸਾਲ ਦੇ ਕ੍ਰਿਸਮਸ ਸਮਾਰੋਹਾਂ ਦਾ ਇੱਕ ਵੱਡਾ ਆਕਰਸ਼ਣ ਬਣ ਕੇ ਸਾਹਮਣੇ ਆਈ।
