ਆਦਿ ਧਰਮ ਸ਼ਤਾਬਦੀ ਸਮਾਗਮ ਚ ਸੰਤ ਸਤਵਿੰਦਰ ਹੀਰਾ ਨੇ ਕੀਤੇ ਵੱਡੇ ਕੌਮੀ ਐਲਾਨ
ਹੁਸ਼ਿਆਰਪੁਰ:- ਸ੍ਰੀ ਖੁਰਾਲਗੜ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਰਮਸ਼ਿਸ਼ ਮੀਰਾਂ ਬਾਈ ਦਾ ਸੁੰਦਰ ਅਲੌਕਿਕ ਮੰਦਿਰ ਅਤੇ ਨੌਜਬਾਨਾਂ ਨੂੰ ਫ੍ਰੀ ਆਈ ਏ ਐਸ, ਆਈ ਪੀ ਐਸ,ਪੀ ਸੀ ਐਸ ਕੋਚਿੰਗ ਸੈਂਟਰ ਦੀ ਉਸਾਰੀ ਲਈ ਆਈ ਏ ਐਸ ਅਤੇ ਹੋਰ ਸੇਵਾ ਮੁਕਤ ਅਫਸਰ ਸਹਿਬਾਨ ਤੇ ਬੁਧੀਜੀਵੀਆਂ ਦੀ ਇਕ ਕਮੇਟੀ ਬਣਾਈ ਜਾਵੇਗੀ ਅਤੇ ਓਨਾਂ ਦੀ ਇਨਾਂ ਵੱਡੇ ਮਹਾਨ ਕਾਰਜਾਂ ਲਈ ਸੇਵਾ ਲਈ ਜਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵਲੋਂ ਆਦਿ ਧਰਮੀ ਕੌਮ ਦੇ ਮਹਾਂਨਾ ਇਕ ਗਦਰੀ ਬਾਬਾ, ਆਜ਼ਾਦੀ ਘੁਲਾਟੀਏ, ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਵੱਲੋਂ ਸਥਾਪਿਤ ਕੀਤੇ ਗਏ ਆਦਿ ਧਰਮ ਮੰਡਲ ਦੇ ਸ਼ਤਾਬਦੀ ਸਮਾਗਮਾਂ ਮੌਕੇ ਹਾਜਰ ਵਿਸ਼ਾਲ ਇਕੱਠ ਵਿੱਚ ਸ੍ਰੀ ਗੁਰੂ ਰਵਿਦਾਸ ਚਰਨਛੋਹ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ ਚਰਨਛੋਹ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਰਦਿਆਂ ਕਿਹਾ ਉਹ ਆਪਣੀ ਨਿੱਜੀ ਜ਼ਮੀਨ ਵਿਚੋਂ ਪਹਿਲਾਂ ਦੋ ਕਿੱਲੇ ਜਮੀਨ ਮੀਰਾਂ ਬਾਈ ਮੰਦਿਰ ਲਈ ਦਾਨ ਵਜੋਂ ਦੇਣਗੇ ਅਤੇ ਅਗਲੇ ਕਾਰਜ ਮੀਰਾਂ ਬਾਈ ਦੀ ਗਊ ਸ਼ਾਲਾ ਅਤੇ ਪੜੇ ਲਿਖੇ ਨੌਜਬਾਨਾਂ ਨੂੰ ਆਈ ਪੀ ਐਸ ਅਤੇ ਆਈ ਏ ਐਸ ਦੀ ਫ੍ਰੀ ਕੋਚਿੰਗ ਲਈ ਸੈਂਟਰ ਦੀ ਉਸਾਰੀ ਲਈ ਵੀ ਵੱਡੇ ਫੈਂਸਲੇ ਲਏ ਜਾਣਗੇ। ਓਨਾਂ ਸਮਾਜ ਦੇ ਬੁਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਮਹਾਨ ਕਾਰਜਾਂ ਲਈ ਅੱਗੇ ਆਉਣ ਤੇ ਆਪਣਾ ਬਣਦਾ ਯੋਗਦਾਨ ਪਾਉਣ।
ਇਕ ਸਵਾਲ ਦੇ ਜਬਾਬ ਵਿੱਚ ਸੰਤ ਸਤਵਿੰਦਰ ਹੀਰਾ ਨੇ ਕਿਹਾ ਓਨਾਂ ਦਾ ਸੁਪਨਾ ਹੈ,ਸੋਚ ਹੈ ਕਿ ਸ੍ਰੀ ਖੁਰਾਲਗੜ ਸਾਹਿਬ ਵਿਖੇ ਇਕ ਵੱਡੀ ਅਕੈਡਮੀ ਸਥਾਪਿਤ ਹੋਵੇ ਜਿਥੋਂ ਬਾਬੂ ਮੰਗੂ ਰਾਮ ਮੁਗੋਵਾਲੀਆ,ਮਹਾਤਮਾ ਜੋਤੀਬਾ ਫੁਲੇ, ਬਾਬਾ ਸਾਹਿਬ ਡਾ. ਅੰਬੇਡਕਰ, ਬਾਬੂ ਕਾਂਸ਼ੀ ਰਾਮ ਵਰਗੇ ਮਹਾਂਨਾਇਕ ਪੈਦਾ ਹੋਣ ਅਤੇ ਆਦਿ ਧਰਮ ਦੀ ਲਹਿਰ ਨੂੰ ਪੂਰੇ ਵਿਸ਼ਵ ਅੰਦਰ ਪ੍ਰਚੰਡ ਕਰਨ ਅਤੇ ਸਦੀਆਂ ਦੀ ਗੁਲਾਮੀ ਨੂੰ ਸਮਾਜ ਦੇ ਗਲੋਂ ਲਾਹ ਕੇ 'ਆਦਿ ਧਰਮ ਰਾਜ' ਦੀ ਸਥਾਪਨਾ ਕਰਨ।
ਓਨਾਂ ਕਿਹਾ ਇਨਾਂ ਸਥਾਨਾਂ ਨੂੰ ਸਦਾ ਲਈ ਆਦਿ ਧਰਮੀ ਕੌਮ ਦੀ ਯੋਗ ਅਗਵਾਈ ਹੇਠ ਚਲਾਉਣ ਅਤੇ ਸੁਚੱਜੇ ਪ੍ਰਬੰਧਾਂ ਹੇਠ ਸਦੀਵੀ ਰੱਖਣ ਲਈ ਬੁੱਧੀਜੀਵੀ ਵਰਗ ਦੀ ਕਮੇਟੀ ਬਣਨੀ ਅਤਿ ਜਰੂਰੀ ਹੈ ਤਾਂ ਕਿ ਕੋਈ ਸੰਤ ਜਾਂ ਬਾਬਾ ਇਨਾਂ ਅਸਥਾਨਾਂ ਤੇ ਕਾਬਜ਼ ਹੋ ਕੇ ਇਸਨੂੰ ਆਪਣੀ ਨਿੱਜੀ ਜਾਇਦਾਦ ਜਾਂ ਡੇਰਾ ਨਾ ਬਣਾ ਸਕੇ।
ਸੰਤ ਸਤਵਿੰਦਰ ਹੀਰਾ ਨੇ ਖੁੱਲੇ ਮਨ ਨਾਲ ਐਲਾਨ ਕੀਤਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਹਿਯੋਗ ਕਰਨ ਤਾਂ ਜਿੰਨੀ ਜਮੀਨ ਵੀ ਆਦਿ ਧਰਮੀ ਕੌਮ ਦੇ ਭਵਿੱਖ ਦੀਆਂ ਯੋਜਨਾਵਾਂ ਲਈ ਲੋੜ ਪਵੇਗੀ ਉਸ ਲਈ ਸਤਿਗੁਰੂ ਰਵਿਦਾਸ ਜੀ ਮਹਾਰਾਜ,ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੇ ਅੰਦੋਲਨ ਨੂੰ ਮੰਜ਼ਿਲ ਵੱਲ ਲਿਜਾਣ ਲਈ ਉਹ ਆਪਾ ਵਾਰ ਦੇਣਗੇ।
