ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ ਤਾਜੇਵਾਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

ਮਾਹਿਲਪੁਰ, 17 ਮਈ- ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ ਤਾਜੇਵਾਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸੰਤ ਬਾਬਾ ਮਹਾਂਵੀਰ ਸਿੰਘ ਜੀ ਅਤੇ ਮੈਨੇਜਰ ਨਰਵੀਰ ਸਿੰਘ ਜੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਕੁੱਲ 41 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। 
ਜਿਨਾਂ ਵਿੱਚੋਂ 41 ਵਿਦਿਆਰਥੀ ਹੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ। ਸੰਜਨਾ ਨੇ 650 ਵਿੱਚੋਂ 624 ( 96% ) ਨੰਬਰ ਪ੍ਰਾਪਤ ਕੀਤੇ। ਇਸੇ ਤਰ੍ਹਾਂ ਰਿਸ਼ੀਕਾ ਬਗਰਾਹ ਨੇ 650 ਵਿੱਚੋਂ 623 (95. 8%) ਅਤੇ ਪ੍ਰਭਜੋਤ ਨੇ 650 ਵਿੱਚੋਂ 621 ( 95. 5%) ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ।
 ਇਸ ਮੌਕੇ ਸੰਤ ਬਾਬਾ ਮਹਾਂਵੀਰ ਸਿੰਘ ਅਤੇ ਮੈਨੇਜਰ ਨਰਵੀਰ ਸਿੰਘ ਨੇ ਵਿਦਿਆਰਥੀਆਂ, ਸਕੂਲ ਦੇ ਸਟਾਫ ਅਤੇ  ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।