ਸੰਤ ਨਾਮ ਦੇਵ ਸਾਹਿਤ ਸੰਮੇਲਨ ਫਰਵਰੀ 2026 ਵਿਚ ਨਾਦੇੜ੍ਹ ਵਿਖੇ ਹੋਵੇਗਾ
ਖਰੜ, 15 ਨਵੰਬਰ: ਨਾਨਕ ਸਾਈਂ ਫਾਊਂਡੇਸ਼ਨ ਸ੍ਰੀ ਹਜ਼ੂਰ ਸਾਹਿਬ–ਨਾਂਦੇੜ ਵੱਲੋਂ ਸਮਾਜਿਕ, ਅਧਿਆਤਮਿਕ, ਕਲਾ, ਸਾਹਿਤ, ਪੱਤਰਕਾਰੀ ਅਤੇ ਖੇਡਾਂ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ 13 ਪ੍ਰਸਿੱਧ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਨਾਂਦੇੜ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੇ ਵਿਸ਼ੇਸ਼ ਹਾਜ਼ਰੀ ਭਰ ਕੇ ਨਾਨਕ ਸਾਈਂ ਫਾਊਂਡੇਸ਼ਨ ਦੇ ਪੰਜਾਬ–ਮਹਾਰਾਸ਼ਟਰ ਭਾਈਚਾਰੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ “ਆਪਸੀ ਭਾਈਚਾਰਾ ਸਦਭਾਵਨਾ ਯਾਤਰਾ” ਨੂੰ ਕਾਬਿਲ-ਏ-ਤਾਰੀਫ਼ ਕਦਮ ਦੱਸਿਆ।
ਫਾਊਂਡੇਸ਼ਨ ਦੇ ਪ੍ਰਧਾਨ ਪੰਦਰੀਨਾਥ ਬੋਕਾਰੇ ਨੇ ਐਲਾਨ ਕੀਤਾ ਕਿ ਫਰਵਰੀ 2026 ਵਿੱਚ ਨਾਂਦੇੜ ਵਿਖੇ ‘ਸੰਤ ਨਾਮਦੇਵ ਸਾਹਿਤ ਸੰਮੇਲਨ’ ਅਤੇ ‘ਘੁਮਾਣ ਮਹਾਂ ਉਤਸਵ’ ਦਾ ਆਯੋਜਨ ਪੰਜਾਬ ਸਰਕਾਰ ਅਤੇ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾਵੇਗਾ।
ਨਾਂਦੇੜ ਦੇ ਸੰਸਦ ਮੈਂਬਰ ਪ੍ਰੋ. ਰਵਿੰਦਰ ਚਵਾਣ, ਜਿਨ੍ਹਾਂ ਨੂੰ ਹਾਲ ਹੀ ਵਿੱਚ “ਸੰਤ ਨਾਮਦੇਵ ਜੀਵਨ ਗੌਰਵ ਪੁਰਸਕਾਰ 2025” ਨਾਲ ਸਨਮਾਨਿਤ ਕੀਤਾ ਗਿਆ, ਨੇ ਕਿਹਾ ਕਿ ਘੁਮਾਣ ਯਾਤਰਾ ਮਹਾਰਾਸ਼ਟਰ ਵਿੱਚ ਅਧਿਆਤਮਿਕਤਾ, ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜ ਬਣਾਉਂਦੀ ਹੈ।
ਸਮਾਗਮ ਦੌਰਾਨ 13 ਵਿਅਕਤੀਆਂ ਨੂੰ ਸੰਤ ਨਾਮਦੇਵ ਜੀਵਨ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸਾਬਕਾ ਮੇਅਰ ਮੰਗਲਤਾਈ ਨਿਮਕਰ, ਸ. ਨੌਹਿਾਲ ਸਿੰਘ ਜਹਾਂਗੀਰਦਾਰ, ਛਤਰਪੁਰ ਸ਼ਾਹੂ ਮਹਾਰਾਜਾ, ਡਾ. ਜਗਦੀਸ਼ ਕਦਮ, ਮਹਿੰਦਰ ਸਿੰਘ ਪਡਲ, ਗੋਵਿੰਦ ਹੰਬਾਰਡ, ਪੁੰਡਲੀਕਰਾਓ ਬੇਲਕਰ ਅਤੇ ਹੋਰ ਸ਼ਾਮਲ ਸਨ।
ਸਮਾਗਮ ਵਿੱਚ ਲਗਭਗ 700 ਸੰਗਤਾਂ ਅਤੇ ਮਹਿਮਾਨਾਂ ਨੇ ਹਿੱਸਾ ਲਿਆ।
