ਸੰਧੂ ਸਪਾਰਕਲਸ ਦੀ ਚਮਕੀ ਕਿਸਮਤ

ਗੜ੍ਹਸ਼ੰਕਰ:- ਬੀਰਮਪੁਰ ਦੇ ਸੰਧੂ ਸਪਾਰਕਲਸ ਨੇ ₹75 ਦੀ ਰਾਜਸ਼੍ਰੀ ਲਾਟਰੀ 'ਚ ₹1 ਲੱਖ ਦਾ ਇਨਾਮ ਜਿੱਤਿਆ ਹੈ। ਇਸ ਖੁਸ਼ੀ ਦੇ ਮੌਕੇ 'ਤੇ ਸੰਧੂ ਸਪਾਰਕਲਸ ਦੇ ਮਾਲਕ ਸ. ਜਸਪ੍ਰੀਤ ਸਿੰਘ ਸੰਧੂ ਨੇ ਪਿੰਡ ਦੇ ਸਰਪੰਚ ਸ੍ਰੀ ਸੁਰਿੰਦਰ ਸ਼ਿੰਦੀ ਨਾਲ ਖੁਸ਼ੀ ਸਾਂਝੀ ਕਰਦਿਆਂ ਐਲਾਨ ਕੀਤਾ ਕਿ ਉਹ ਇਹ ਇਨਾਮੀ ਰਕਮ ਨੌ ਗਜ਼ਾ ਪੀਰ, ਬੀਰਮਪੁਰ ਨੂੰ ਜਾਣ ਵਾਲੇ ਸਰਕਾਰੀ ਰਸਤੇ ਦੀ ਪਕਾਈ ਲਈ ਵਰਤਣਗੇ। 
ਇਸ ਰਸਤੇ ਦੀ ਪਕਾਈ ਦਾ ਕੰਮ ਡ੍ਰੀਮ ਹਾਊਸ ਡਿਜ਼ਾਈਨ (ਦਾਦੂਵਾਲ) ਵੱਲੋਂ ਕੀਤਾ ਜਾਵੇਗਾ। ਇਹ ਪਵਿੱਤਰ ਪਹਿਲ ਪਿੰਡ ਦੇ ਸਾਰੇ ਨਿਵਾਸੀਆਂ ਲਈ ਫ਼ਾਇਦੇਮੰਦ ਸਾਬਿਤ ਹੋਵੇਗੀ ਅਤੇ ਕਿਸਮਤ ਦੇ ਇਸ ਤੋਹਫ਼ੇ ਨੂੰ ਸੇਵਾ ਤੇ ਸਮਰਪਣ ਦਾ ਪ੍ਰਤੀਕ ਬਣਾ ਦੇਵੇਗੀ। ਆਪਣੀ ਇਸ ਖੁਸ਼ਕਿਸਮਤੀ ਅਤੇ ਮੌਕੇ ਲਈ ਅਸੀਂ ਰੱਬ ਦਾ ਧੰਨਵਾਦ ਕਰਦੇ ਹਾਂ, ਜਿਸ ਦੀ ਕਿਰਪਾ ਨਾਲ ਇਹ ਸਭ ਸੰਭਵ ਹੋਇਆ।