ਸਹਿਯੋਗ ਸੇਵਾ ਸੁਸਾਇਟੀ ਨੇ 14 ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਨਵਾਂਸ਼ਹਿਰ- ਸਹਿਯੋਗ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਮਾਤਾ ਨੈਣਾਂ ਦੇਵੀ ਮੰਦਰ ਮੁਹੱਲਾ ਹੀਰਾ ਜੱਟਾਂ ਨਵਾਂਸ਼ਹਿਰ ਵਿਖੇ ਆਪਣਾ ਚੌਥਾ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਰੋਹ ਵਿੱਚ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਨੰਬਰਦਾਰ ਬਲਵਿੰਦਰ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਢੀਂਗਰਾ ਅਤੇ ਉਪ ਪ੍ਰਧਾਨ ਚੇਤਨ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਿਰੋਪੇ ਦੇ ਕੇ ਸਵਾਗਤ ਕੀਤਾ। ਨਗਰ ਕੌਂਸਲ ਪ੍ਰਧਾਨ ਬਲਵਿੰਦਰ ਕੌਰ ਨੇ ਕਿਹਾ ਕਿ ਸਹਿਯੋਗ ਸੇਵਾ ਸੁਸਾਇਟੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਸਮਾਜ ਸੇਵਾ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਪੁੰਨ ਦਾ ਕੰਮ ਹੈ। ਪ੍ਰਧਾਨ ਢੀਂਗਰਾ ਨੇ ਕਿਹਾ ਕਿ ਸੁਸਾਇਟੀ ਵਲੋਂ ਹਰ ਮਹੀਨੇ ਹਰ ਇਕ ਪਰਿਵਾਰ ਨੂੰ 18 ਕਿੱਲੋ ਰਾਸ਼ਨ ਦੀ ਕਿੱਟ ਦਿੱਤੀ ਜਾਂਦੀ ਹੈ ਅਤੇ 14 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਦੇ ਰਾਸ਼ਨ ਦੀ ਸੇਵਾ ਵਿੱਚ ਪ੍ਰਦੀਪ ਜੋਸ਼ੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਮਨੀਸ਼ ਖੋਸਲਾ , ਕਰਣ ਕਾਲਰਾ , ਦੀਪਕ ਵਰਮਾ , ਸੁਰੇਸ਼ ਸ਼ਰਮਾ , ਪ੍ਰਦੀਪ ਜੋਸ਼ੀ , ਵਿਨੋਦ ਹਾਂਡਾ , ਰਵੀਸ਼ੰਕਰ , ਮਨੀਸ਼ ਸ਼ਾਰਦਾ ਅਤੇ ਪੰਡਿਤ ਸੀਤਾ ਰਾਮ ਆਦਿ ਵੀ ਮੌਜੂਦ ਸਨ।
