ਸਾਹਿਲ ਪ੍ਰਾਪਰਟੀ ਤੇ ਸਾਹਿਲ ਮੈਡੀਕੋਜ਼ ਵੱਲੋਂ ਰਾਈਡ ਫਾਰ ਹਿਊਮੈਨਿਟੀ ਦਾ ਆਯੋਜਨ
ਮੋਹਾਲੀ,12 ਅਕਤੂਬਰ- ਦ ਮੋਹਨ ਟਾਈਗਰ ਰਾਈਡਰ ਗਰੁੱਪ ਦੀ ਦੇਖ–ਰੇਖ ਹੇਠ ਸਾਹਿਲ ਪ੍ਰਾਪਰਟੀ ਅਤੇ ਸਾਹਿਲ ਮੈਡੀਕੋਜ਼ ਵੱਲੋਂ ਇਕ ਪੁਣਿਆਤਮਕ ਇਵੈਂਟ “ਰਾਈਡ ਫਾਰ ਹਿਊਮੈਨਿਟੀ” ਦਾ ਆਯੋਜਨ ਕੀਤਾ ਗਿਆ। ਇਸ ਰਾਈਡ ਬਾਰੇ ਜਾਣਕਾਰੀ ਦਿੰਦਿਆਂ ਮੋਹਨ ਟਾਈਗਰ ਗਰੁੱਪ ਦੇ ਫਾਊਂਡਰ ਵਿਕਾਸ ਅਰੋੜਾ ਨੇ ਦੱਸਿਆ ਕਿ ਇਹ ਰਾਈਡ ਸਾਹਿਲ ਮੈਡੀਕੋਜ਼, ਸੈਕਟਰ 70 ਮੋਹਾਲੀ ਤੋਂ ਸ਼ੁਰੂ ਹੋਈ ਅਤੇ ਮੋਹਾਲੀ ਦੇ ਆਸ-ਪਾਸ ਦੇ ਰੂਟਾਂ ‘ਤੇ ਗਈ।
ਇਹ ਰਾਈਡ ਹੋਟਲ ਸੰਸ਼ਾਈਨ, ਸੈਕਟਰ 70 ਮੋਹਾਲੀ ‘ਤੇ ਸਮਾਪਤ ਹੋਈ, ਜਿੱਥੇ ਸਾਰੇ ਰਾਈਡਰਾਂ ਨੂੰ ਨਾਸ਼ਤਾ, ਐਪਰਿਸੀਏਸ਼ਨ ਸਰਟੀਫਿਕੇਟ ਅਤੇ ਪਿਆਰ ਦੇ ਚਿੰਨ੍ਹ ਭੇਟ ਕੀਤੇ ਗਏ। ਵਿਕਾਸ ਅਰੋੜਾ ਨੇ ਦੱਸਿਆ ਕਿ ਇਹ ਰਾਈਡ ਖ਼ਾਸ ਤੌਰ ‘ਤੇ ਇਨਸਾਨੀਅਤ ਦੀ ਭਲਾਈ ਲਈ ਆਯੋਜਿਤ ਕੀਤੀ ਗਈ ਸੀ। ਰਾਈਡ ਪੂਰੀ ਹੋਣ ਤੋਂ ਬਾਅਦ ਸਰਦਾਰ ਸਤਨਾਮ ਸਿੰਘ (ਥੰਪਰ ਕੈਫੇ ਦੇ ਇੰਟਰਨੈਸ਼ਨਲ ਰਾਈਡਰ) ਵੱਲੋਂ ਡਰਾਈਵ ਸੇਫ਼ਟੀ ਬਾਰੇ ਇੱਕ ਛੋਟੀ ਪ੍ਰਜ਼ੈਂਟੇਸ਼ਨ ਦਿੱਤੀ ਗਈ।
ਇਸ ਮੌਕੇ ਸਾਰੇ ਰਾਈਡਰਾਂ ਵੱਲੋਂ ਹੇਠ ਲਿਖੇ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ —ਲੇਟ ਕੰਚਨ ਰਾਵਤ (ਯੂਨੀਕ ਰਾਈਡਰ ਗਰੁੱਪ), ਮਸ਼ਹੂਰ ਪੰਜਾਬੀ ਗਾਇਕ ਤੇ ਇੰਟਰਨੈਸ਼ਨਲ ਬਾਈਕ ਰਾਈਡਰ ਲੇਟ ਸ਼੍ਰੀ ਰਾਜਵੀਰ ਜਵੰਦਾ ਜੀ, ਇੰਟਰਨੈਸ਼ਨਲ ਬਾਡੀ ਬਿਲਡਰ ਤੇ ਆਰਟਿਸਟ ਲੇਟ ਸ਼੍ਰੀ ਵਰਿੰਦਰ ਸਿੰਘ ਘੁਮਣ ਜੀ, ਮਿਊਜ਼ਿਕ ਸਮਰਾਟ ਲੇਟ ਸ਼੍ਰੀ ਚਰਨਜੀਤ ਅਹੂਜਾ ਜੀ ਅਤੇ ਪੰਜਾਬੀ ਅਦਾਕਾਰ ਡਾ ਲੇਟ ਸ਼੍ਰੀ ਜਸਵਿੰਦਰ ਭੱਲਾ ਜੀ।
ਇਸ ਰਾਈਡ ਵਿੱਚ ਵਿਸ਼ਾਲ ਅਰੋੜਾ, ਰਾਹੁਲ ਸੋਹਣਾ, ਯਤਿਨ ਤਲਵਾਰ (ਜੋਜੋ), ਸੰਦੀਪ ਪਰਜਾਪਤੀ (ਥੰਪਰ ਕੈਫੇ) ਤੋਂ, ਮੁਨੀਸ਼ ਸੋਨੀ, ਸਰਦਾਰ ਬਲਜੀਤ ਧਾਲੀਵਾਲ, ਸਰਦਾਰ ਸਤਨਾਮ ਸਿੰਘ ਹਾਜ਼ਰ ਸਨ।
ਸਾਹਿਲ ਪ੍ਰਾਪਰਟੀ ਤੇ ਸਾਹਿਲ ਮੈਡੀਕੋਜ਼ ਵੱਲੋਂ ਗੁਲਸ਼ਨ ਕਮਰਾ, ਅਰਸ਼ ਮੋਹਨ ਅਰੋੜਾ ਤੇ ਟੀਮ,ਕੋਡਵਿਸਟਾ ਸੋਲਿਊਸ਼ਨ ਪ੍ਰਾਈਵੇਟ ਲਿਮਿਟਡ ਤੋਂ ਟੀਮ, ਮਿਤਰਾਂ ਦੀ ਮੋਟਰਸਾਈਕਲ ਮੰਡਲੀ ਤੋਂ ਸ਼ਾਲਿਨੀ ਰਣਿਆਲ ਆਪਣੀ ਟੀਮ ਸਮੇਤ, ਅਤੇ ਟ੍ਰਾਈਸਿਟੀ ਬਾਈਕਰਜ਼ ਵੱਲੋਂ ਸ਼ੰਕਰ ਜੋਸ਼ੀ ਅਤੇ ਈਕੋ ਬਾਈਕਰਜ਼ ਕਲੱਬ ਮੋਹਾਲੀ ਵੱਲੋਂ ਤਿਲਕ ਰਾਜ ਤੇ ਉਸਦੀ ਟੀਮ ਮੌਜੂਦ ਰਹੀ।
ਇਸ ਰਾਈਡ ਤੋਂ ਬਾਅਦ ਇੰਟਰਨੈਸ਼ਨਲ ਰਾਈਡਰ ਵਿਕਾਸ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਇੰਦੂ ਅਰੋੜਾ ਨੇ ਆਪਣੇ ਪਿਆਰੇ ਪਿਤਾ ਲੇਟ ਡਾ ਸ਼੍ਰੀ ਮੋਹਨ ਲਾਲ ਅਰੋੜਾ ਦੀ ਯਾਦ ‘ਚ ਆਪਣਾ ਸ਼ਰੀਰ ਅੰਗ PGI ਚੰਡੀਗੜ੍ਹ ਨੂੰ ਦਾਨ ਕਰਨ ਦਾ ਐਲਾਨ ਕੀਤਾ।
