ਪੇਂਡੂ ਮਜਦੂਰ ਯੂਨੀਅਨ ਨੇ ਸੌਂਪਿਆ ਬੀ ਡੀ ਪੀ ਓ ਨਵਾਂਸ਼ਹਿਰ ਨੂੰ ਮੰਗ ਪੱਤਰ

ਨਵਾਂਸ਼ਹਿਰ:- ਅੱਜ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਨਵਾਂਸ਼ਹਿਰ ਵੱਲੋਂ ਮਜਦੂਰਾਂ ਦੀਆਂ ਮੰਗਾਂ ਸਬੰਧੀ ਬੀਡੀਪੀਓ ਨਵਾਂਸ਼ਹਿਰ ਨੂੰ ਮਗਨਰੇਗਾ ਮਜ਼ਦੂਰਾਂ ਦੇ ਬੰਦ ਪਏ ਕੰਮ ਚਾਲੂ ਕਰਨ ਅਤੇ ਰਹਿੰਦੇ ਦਿਹਾੜੀ ਦੇ ਭੁਗਤਾਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੀ ਇਲਾਕਾ ਕਮੇਟੀ ਦੇ ਪ੍ਰਧਾਨ ਕਿਰਨਜੀਤ ਕੌਰ ਨੇ ਦੱਸਿਆ ਕਿ ਨਵਾਂਸ਼ਹਿਰ ਇਲਾਕੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਮਗਨਰੇਗਾ ਮਜ਼ਦੂਰਾਂ ਦਾ ਕੰਮ ਬੰਦ ਪਿਆ ਹੈ ਜਿਸ ਕਰਕੇ ਮਜ਼ਦੂਰਾਂ ਦਾ ਗੁਜ਼ਾਰਾ ਬੇਹੱਦ  ਮੁਸ਼ਕਲ ਨਾਲ ਚੱਲ ਰਿਹਾ ਹੈ। 
ਕਿਉਂਕਿ ਪਿੰਡਾਂ ਦੀ ਬਹੁਤੀ ਵੱਸੋ ਨਰੇਗਾ ਦੇ ਕੰਮ ਅਧੀਨ ਆਪਣਾ ਗੁਜ਼ਾਰਾ ਚਲਾਉਂਦੀ ਹੈ। ਉਹਨਾਂ ਦੱਸਿਆ ਕਿ ਇਸ ਮੰਗ ਪੱਤਰ ਰਾਹੀਂ ਵਿਕਸਤ ਭਾਰਤ  ਜੀ ਰਾਮ ਜੀ ਕਾਨੂੰਨ ਰੱਦ ਕਰਨ ਅਤੇ ਮਗਨਰੇਗਾ ਕਾਨੂੰਨ ਨੂੰ ਮੁੜ ਬਹਾਲ ਕਰਨ, ਇਸ ਅਧੀਨ ਸਾਰੇ ਕਿਰਤੀ ਪਰਿਵਾਰਾਂ ਦੇ ਸਮੁੱਚੇ ਜੀਆਂ ਨੂੰ 700 ਰੁਪਏ ਦਿਹਾੜੀ ਨਾਲ ਸਾਰਾ ਸਾਲ ਕੰਮ  ਦਿੱਤਾ ਦੇਣ, ਮਗਨਰੇਗਾ ਮਜ਼ਦੂਰਾਂ ਦਾ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਕੰਮ ਚਾਲੂ ਕਰਨ, ਪੰਜਾਬ ਵਿੱਚ ਪਿਛਲੇ ਸਾਲ ਹੜ੍ਹਾਂ ਤੇ ਬਾਰਿਸ਼ਾਂ ਦੇ ਸਮੇਂ ਦੌਰਾਨ ਮਗਨਰੇਗਾ ਮਜ਼ਦੂਰਾਂ ਤੋਂ ਨਹਿਰਾਂ ਅਤੇ ਸਤਲੁਜ ਦਰਿਆ  ਉੱਪਰ ਕਰਵਾਏ ਕੰਮ  ਦਾ ਭੁਗਤਾਨ ਕਰਨ, ਕਿਸੇ ਪਿੰਡ ਵਿੱਚ ਕੋਈ ਵੀ ਬਕਾਇਆ ਪੈਸਾ ਨਾ ਪਿਆ ਹੋਣ ਦੀ ਸੂਰਤ ਵਿੱਚ ਉਥੋਂ ਦੇ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਦੇਣ ਅਤੇ ਮਗਨਰੇਗਾ ਵਿੱਚ ਕੰਮ ਕਰਦੇ ਮੇਟ ਨੂੰ ਪੱਕੀ ਤਨਖਾਹ ਦੇਣ ਦੀ ਮੰਗ ਕੀਤੀ ਗਈ। 
ਇਸ ਮੌਕੇ ਯੂਨੀਅਨ ਦੇ ਇਲਾਕਾ ਪ੍ਰਧਾਨ ਕਿਰਨਜੀਤ ਕੌਰ, ਸੁਰਿੰਦਰ ਮੀਰਪੁਰੀ, ਸਤਨਾਮ ਸਿੰਘ ਲਾਡੀ ਕੋਟ ਰਾਂਝਾ, ਕਿਰਨਜੀਤ ਕੌਰ ਕੋਟ ਰਾਂਝਾ, ਸੁਰਿੰਦਰ ਸ਼ਿੰਦਾ ਸਨਾਵਾ, ਪ੍ਰੇਮ ਸ਼ਹਾਬਪੁਰ, ਅਮਰਦਾਸ ਰਕਾਸਣ, ਸੁਮੇਲ ਸਿੰਘ, ਪ੍ਰੇਮ ਸਿੰਘ, ਰਾਣੀ ਮੁਜੱਫਰ ਪਰ ਮੌਜੂਦ ਸਨ।