ਰੋਟਰੀ ਕਲੱਬ ਨੇ ਗਰਮ ਕੱਪੜਿਆਂ ਦਾ ਲੰਗਰ ਲਾਇਆ
ਅੰਬਾਲਾ , 24 ਦਸੰਬਰ:- ਰੋਟਰੀ ਕਲੱਬ ਅੰਬਾਲਾ ਇੰਡਸਟਰੀਅਲ ਏਰੀਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਦਸੰਬਰ (ਵਿਜੈ ਦਿਵਸ) ਵਾਲੇ ਦਿਨ ਤੋਂ ਅੰਬਾਲਾ ਕੈਂਟ ਦੀ ਬੈਂਕ ਰੋਡ ਤੇ ਸਥਿਤ ਫਰੂਕਾ ਖ਼ਾਲਸਾ ਸਕੂਲ ਦੇ ਬਾਹਰ ਲੋੜਵੰਦਾਂ ਲਈ ਗਰਮ ਕੱਪੜਿਆਂ ਦਾ ਲੰਗਰ ਲਾਇਆ ਹੋਇਆ ਹੈ।
ਕਲੱਬ ਦੇ ਪ੍ਰਧਾਨ ਡਾਕਟਰ ਜੁਗਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਇੰਚਾਰਜ ਆਈਪੀਪੀ ਦਲੀਪ ਮਹਿਤਾ ਅਤੇ ਉਹ ਆਪ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਫਾਲਤੂ ਪਏ ਗਰਮ ਕੱਪੜੇ ਦੇ ਜਾਂਦੇ ਹਨ ਅਤੇ ਲੋੜਵੰਦ ਲੈ ਕੇ ਜਾ ਰਹੇ ਹਨ। ਡਾ. ਜੁਗਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 200 ਦੇ ਕਰੀਬ ਪਰਿਵਾਰ ਆਪਣੀ ਲੋੜ ਦੇ ਕੱਪੜੇ ਲਿਜਾ ਚੁੱਕੇ ਹਨ ਅਤੇ ਉਨ੍ਹਾਂ ਦਾ ਇਹ ਪ੍ਰੋਜੈਕਟ 31 ਜਨਵਰੀ ਤੱਕ ਜਾਰੀ ਰਹੇਗਾ।
ਇਸ ਮੌਕੇ ਤੇ ਸੁਮਨ ਜੈਨ, ਡੌਲੀ ਚੋਪੜਾ, ਰੀਟਾ ਥਾਪਰ, ਧਰਮ ਪਾਲ ਗੁਲਾਟੀ, ਸ਼ਸ਼ੀ ਗੁਲਾਟੀ, ਪ੍ਰੋ. ਗੁਰਦੇਵ ਸਿੰਘ ਦੇਵ, ਰਾਜ ਕੁਮਾਰ ਬੇਰੀ ਅਤੇ ਹੋਰ ਰੋਟੈਰੀਅਨ ਮੌਜੂਦ ਸਨ। ਪ੍ਰਧਾਨ ਨੇ ਦੱਸਿਆ ਕਿ ਬੇਰੀ ਸਾਹਿਬ ਨੇ ਲੋੜਵੱਦਾਂ ਲਈ ਨਵੇਂ ਕੰਬਲ ਵੀ ਦਾਨ ਕੀਤੇ ਹਨ।
