ਰੋਟਰੀ ਕਲੱਬ ਆਸਥਾ ਵੱਲੋਂ ਬਿਰਧ ਆਸ਼ਰਮ ਵਿੱਚ ਮਰੀਜ਼ਾਂ ਲਈ ਦਵਾਈਆਂ ਵੰਡੀਆਂ
ਬੰਗਾਂ, 9 ਜਨਵਰੀ:- ਅੱਜ ਮਿਤੀ 9-01-26 ਰੋਟਰੀ ਕਲੱਬ ਆਸਥਾ ਵਲੋਂ ਪ੍ਰਧਾਨ ਸ਼੍ਰੀ ਅਰੁਣ ਕੁਮਾਰ ਸ਼ਰਮਾ ਜੀ ਦੀ ਅਗਵਾਈ ਵਿੱਚ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਬਿਰਧ ਆਸ਼ਰਮ ਫੱਤੂਆਣਾ ਭਰੋਮਾਜ਼ਾਰਾ ਵਿਖੇ ਆਸਰਾ ਲੈ ਰਹੇ ਮਰੀਜਾਂ ਦੀ ਸਿਹਤ ਸੰਭਾਲ ਲਈ ਦਵਾਈਆਂ ਦਿਤੀਆਂ ਗਈਆਂ।
ਇਸ ਮੌਕੇ ਸ਼੍ਰੀ ਕੁਲਵੰਤ ਕੁਮਾਰ ਬੱਬਰ, ਜਨਰਲ ਸੈਕਟਰੀ, ਸ਼੍ਰੀ ਰਾਜੇਸ਼ ਕਲਸੀ, ਸ਼੍ਰੀ ਮਨੀਸ਼ ਕੁਮਾਰ ਸ਼ਰਮਾ, ਡਾ. ਹਰੀ ਕ੍ਰਿਸ਼ਨ ਬੰਗਾ, ਸ਼੍ਰੀ ਦਲਵੀਰ ਸਿੰਘ ਝੱਜ਼, ਸ਼੍ਰੀ ਰਾਮ ਸਿੰਘ ਸਰਪੰਚ, ਸ਼੍ਰੀ ਹਰਜਿੰਦਰ ਸਿੰਘ, ਸ਼੍ਰੀ ਅਵਤਾਰ ਸਿੰਘ ਪੰਚ ਅਤੇ ਸ਼੍ਰੀ ਮਤੀ ਮਨਪ੍ਰੀਤ ਕੌਰ ਮੈਂਬਰ ਬਲਾਕ ਸੰਮਤੀ ਬੰਗਾ ਹਾਜ਼ਰ ਸਨ।
ਡਾ. ਹਰੀ ਕ੍ਰਿਸ਼ਨ ਜੀ ਨੇ ਇਸ ਮੌਕੇ ਠੰਡ ਤੋਂ ਬਚਣ ਅਤੇ ਬੰਦ ਕਮਰੇ ਵਿੱਚ ਅੱਗ ਨਾ ਬਾਲਣ ਦੀ ਸਲਾਹ ਦਿੱਤੀ ਅਤੇ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ। ਬਾਬਾ ਬਲਵੰਤ ਸਿੰਘ ਜੀ ਨੇ ਸਾਰਿਆਂ ਨੂੰ ਚਾਹ ਦਾ ਲੰਗਰ ਛਕਾਇਆ ਅਤੇ ਦਵਾਈਆਂ ਦੀ ਸੇਵਾ ਲਈ ਧੰਨਵਾਦ ਕੀਤਾ।
