ਯਾਦਗਾਰੀ ਹੋ ਨਿਬੜਿਆ ਸੇਵ ਮੁਕਤ ਅਧਿਕਾਰੀਆਂ ਕਰਮਚਾਰੀਆਂ ਦੇ ਮੇਲਜੋਲ ਸਮਾਗਮ

ਮੋਹਾਲੀ 7 ਫਰਵਰੀ:- ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾ ਮੁਕਤ ਆਫੀਸਰ /ਕਰਮਚਾਰੀ ਵੈਲਫੇਅਰ ਐਸੋਸੀਏਸਨ ਦੀ ਅਗਵਾਈ  ਵਿੱਚ ਮੇਲਜੋਲ ਸਮਗਾਮ ਯਾਦਗਾਰੀ ਹੋ ਨਿਬੜਿਆ। ਜਿਸ ਵਿੱਚ ਲੰਬਾਂ ਸਮਾਂ ਇਕੱਠੇ ਰਹੇ ਅਧਿਕਾਰੀਆਂ ਨੈ ਇਕ ਦੂਜੇ ਨੂੰ ਮਿਲਕੇ ਖੁਸੀਆਂ ਸਾਂਝੀਆਂ ਕੀਤੀਆਂ। ਇਸ ਮੌਕੇ 6 ਸੀਨੀਅਰ ਅਧਿਕਾਰੀਆਂ ਨੂੰ ਸ਼ਾਲ ਤੇ ਸਨਮਾਨ ਚਿੰਨਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
        ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਗੁਰਮੀਤ ਸਿੰਘ ਰੰਧਾਵਾਂ ਨੇ ਦੱਸਿਆ ਕਿ ਬੋਰਡ ਦੇ ਚੇਅਰਮੈਨ ਡਾ ਅਮਰਪਾਲ ਸਿੰਘ ਆਈ ਏ ਐਸ (ਰਟਿ) ਨੇ ਦੱਸਿਆ ਕਿ ਸਿੱਖਿਆ ਬੋਰਡ ਵਿੱਚ ਕਿਸੇ ਵੀ ਕਰਮਚਾਰੀ ਦੀ ਐਂਟਰੀ ਰੋਕੀ ਨਹੀਂ ਗਈ। ਸੇਵਾਮੁਕਤ ਕਰਮਚਾਰੀਆਂ ਦੀ ਸਹੂਲਤ ਲਈ ਸਿੰਗਲ ਵਿੰਡੇ ਤੇ ਇਕ ਵਿਸੇਸ ਕਰਮਚਾਰੀ ਤਾਇਨਾਤ ਕੀਤਾ ਗਿਆ ਹੈ ਜੋ ਉਨਾਂ ਦਾ ਹਰ ਮੁਸਕਲ ਸਿੰਗਲ ਵਿੰਡੋਂ ਤੇ ਹੀ ਦੂਰ ਕਰੇਗਾ। 
ਜੇਕਰ ਕਿਸੇ ਕਰਮਚਾਰੀ ਨੇ ਕਿਸੇ ਅਧਿਕਾਰੀ ਨੂੰ ਮਿਲਣਾ ਹੈ ਤਾਂ ਉਹ ਸਿੰਗਲ ਵਿੰਡੋਂ ਤੇ ਹੀ ਫੋਨ ਕਰੋ ਉਹ ਤੁਰੰਤ ਤੁਹਾਨੂੰ ਫੋਨ ਕਰਕੇ ਬੁਲਾ ਲਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਗਰੈਚੂਇਟੀ, ਲੀਵ ਇੰਨ ਕੈਸ਼ਮੈਂਟ ਬਕਾਇਆ ਰਹਿੰਦੀ ਹੈ ਉਹ ਇਸ ਮਹਿਨੇ ਤੇ ਸੁਰੂ ਕਰ ਦਿਤੀ ਗਈ ਹੈ। ਡੀ ਏ ਦੀਆਂ ਕਿਸਤਾਂ ਦਾ ਰਹਿੰਦੇ ਬਕਾਇਆ ਸਰਕਾਰੀ ਵੱਲੋਂ ਰਹਿੰਦੇ ਬਕਾਇਆ ਰਾਸੀ ਪ੍ਰਾਪਤ ਹੋਣ ਤੇ ਨਾਲ ਨਾਲ ਦੀ ਨਾਲ ਜਾਰੀ ਕਰ ਦਿਤੀ ਜਾਵੇਗੀ। ਇਸ ਸਬੰਧੀ ਪੰਜਾਬ ਸਰਕਾਰ ਨਾਲ ਹਰ ਪੱਧਰ ਤੇ ਸੰਪਰਕ ਕੀਤਾ ਜਾ ਰਿਹਾ ਹੈ।
           ਐੋਸੋਸੀਏਸਨ ਦੇ ਜਨਜਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਦੱਸਿਆ ਕਿ ਚੇਅਰਮੈਨ ਸਾਹਿਬ ਨੇ ਸੁਝਾਓ ਦਿਤਾ ਕਿ ਇਕ ਕਲੱਬ ਦਾ ਗਠਨ ਕਰਕੇ ਹਰ ਸਨੀਚਰਵਾਰ ਦਫਤਰ ਆਓ ਤੁਹਾਡੇ ਲਾਈ ਗੈਸਟਹਾਉਸ ਖੁਲਾ੍ ਰਹੇਗਾ ਮੈਂ ਵੀ ਆ ਜਾਇਆ ਕਰਾਂਗਾ ਤੇ ਬੈਠਕੇ ਵਿਚਾਰ ਸਾਂਝੇ ਕਰਾਂਗੇ। 
ਐਸੋਸੀਏਸਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਭਰੋਸਾ ਦਿਵਾਇਆ ਸੇਵਾ ਮੁਕਤ ਕਰਮਚਾਰੀਆਂ ਨੂੰ ਕੋਈ ਵੀ ਮੁਸਕਲ ਪੇਸ਼ ਨਹੀਂ ਆਉਣ ਦਿਤੀ ਜਿਵੇਗੀ। ਉਹ ਜਾਂ ਕੋਈ ਹੋਰ ਅਧਿਕਾਰੀ ਉਨ੍ਹਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੇਅਰਮੈਨ ਸਾਹਿਬ ਵੱਲੋਂ ਜੋ ਵਾਅਦੇ ਐਸੋਸੀਏਸ਼ਨ ਨਾਲ ਕੀਤੇ ਸਨ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਸੁਰੂ ਕਰ ਦਿਤਾ ਗਿਆ ਹੈ। 
ਇਸ ਮੌਕੇ ਸਿੱਖਿਆ ਬੋਰਡ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ ਵੱਲੋਂ ਅਪਣੇ ਤਜਰਬੇ ਸਾਂਝੇ ਕੀਤੇ ਅਤੇ ਬੋਰਡ ਵੱਲੋਂ ਸ੍ਰੀ ਗੁਰੂ ਤੇਗ ਬੁਹਾਦਰ ਸਹਿਬ ਜੀ ਦੀ 350 ਵੀ ਸਤਾਬਦੀ ਸਬੰਧੀ ਕਰਵਾਏ ਸਮਾਗਮਾਂ ਲਈ ਉਨ੍ਹਾਂ ਨੂੰ ਵਧਾਈ ਵੀ ਦਿਤੀ ਗਈ। ਇੋਸ ਮੌਕੇ ਬੋਰਡ ਦੇ ਚੇਅਰਮੈਨ ਡਾ ਅਮਰਪਾਲ ਸਿੰਘ ਨੇ ਸੱਭ ਨੂੰ ਅਪੀਲ ਕੀਤੀ ਕਿ ਹੁਣ ਮੋਹ ਮਾਇਆ ਦਾ ਤਿਆਗ ਕਰਕੇ ਗੁਰੂ ਦੇ ਲੜ ਲਗਣ। 
      ਐਸੋਸੀਏਸ਼ਨ ਦੇ ਕਨਵੀਨਰ ਗੁਰਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਮੌਕੇ ਬੋਰਡ ਦੇ ਸਾਬਕਾ ਸੀਨੀਅਰ ਅਧਿਕਾਰੀ ਪ੍ਰੋ ਜਗਜੀਤ ਸਿੰਘ ਸਿੱਧੂ, ਸਾਬਕਾ ਸਕੱਤਰ, ਮੈਡਮ ਨਰਿੰਦਰ ਕੌਰ, ਡਾਇਰੈਕਟਰ ਅਕਾਦਮਿਕ ਬ੍ਰਿਜ ਭੂਸਨ ਸਰਮਾਂ, ਉਪ ਸਕੱਤਰ ਰੌਣਕ ਲਾਲ ਅਰੋੜਾ, ਡਿਪਟੀ ਡਾਇਰੈਕਟਰ ਮਨਜੀਤੀ ਸੇਠੀ ਅਤੇ ਸਹਾਇਕ ਸਕੱਤਰ ਰਜਨੀਸ ਸਰਮਾਂ ਨੂੰ ਸਨਾਮਾਨਿਤ ਵੀ ਕੀਤਾ ਗਿਆ। 
ਇਸ ਮੌਕੇ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਬੰਸ ਬਾਗੜੀ ਨੇ ਵੀ ਅਪਣੇ ਵਿਚਾਰ ਰੱਖੇ। ਇਸ ਮੌਕੇ ਰਾਮ ਨਾਥ ਗੋਇਲ, ਮੇਘ ਰਾਜ ਗੋਇਲ ਹਰਵਿੰਦਰ ਸਿੋੰਘ, ਮਹਿਮਾਂ ਸਿੰਘ ਢੀਡਸਾ, ਐਮ ਪੀ ਸਰਮਾਂ, ਗੁਰਜੀਤ ਬਿਲਾ, ਸੁਰਿੰਦਿਰ ਸਿੰਘ ਨਾਰੰਗ, ਰਾਜਿੰਦਰ ਸਿੰਘ ਤੁੜ, ਸੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀ ਅਤੇ ਕਰਮਚਾਰੀ ਸਾਮਲ ਸਨ।