ਸਿੱਖਿਆ ਬੋਰਡ ਦੇ ਸੇਵਾ ਮੁਕਤ ਅਫੀਸਰ ਐਸੋਸੀਏਸ਼ਨ ਦਾ ਮੇਲਜੋਲ ਸਮਾਗਮ ਆਯੋਜਿਤ
ਐਸ.ਏ.ਐਸ. ਨਗਰ, 15 ਨਵੰਬਰ - ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾ ਨਿਵਰਤ ਆਫੀਸਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਬੋਰਡ ਦੇ ਆਡੀਟੋਰੀਅਮ ਵਿੱਚ ਮੇਲਜੋਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਸਤਿਬੀਰ ਬੇਦੀ ਮੁੱਖ ਮਹਿਮਾਨ ਵੱਜੋਂ ਸਾਮਲ ਹੋਏ। ਪ੍ਰੋਗਰਾਮ ਦਾ ਅਗਾਜ਼ ਬੋਰਡ ਦੇ ਨੌਜਵਾਨ ਗਾਇਕ ਮਲਕੀਤ ਸਿੰਘ ਮੰਗਾਂ ਅਤੇ ਨਿੰਦਰ ਸਿੰਘ ਨੇ ਧਾਰਮਿਕ ਗੀਤ ਪੇਸ਼ ਕਰਕੇ ਕੀਤਾ।
ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਸਤਿਬੀਰ ਬੇਦੀ ਨੇ ਸਿੱਖਿਆ ਬੋਰਡ ਨੂੰ ਸਥਾਪਤ ਕਰਨ ਵਾਲੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਕੂਲੀ ਸਿੱਖਿਆ ਨੂੰ ਮਿਆਰੀ ਅਤੇ ਮਾਡਲ ਬਣਾਉਣ ਦੀ ਜਿੰਮੇਵਾਰੀ ਸੌਪੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਲੰਬਾਂ ਸਮੇਂ ਸੀਬੀਐਸਈ ਦੀ ਅਗਵਾਈ ਕਰਦੇ ਰਹੇ ਹਨ ਅਤੇ ਉਨ੍ਹਾਂ ਵੱਲੋਂ ਭਾਰਤ ਵਿੱਚ ਮਾਡਲ ਆਦਰਸ਼ ਸਕੂਲਾਂ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੂੰ ਸਾਰੇ ਦੇਸ਼ ਵਿੱਚ ਮਾਡਲ ਤੌਰ ਤੇ ਲਾਗੂ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਕੋਸ਼ਿਸ ਹੋਵੇਗੀ ਕਿ ਜਿਹੜੇ ਵਿਦਿਆਰਥੀ ਪੰਜਾਬ ਸਕੂਲ ਬੋਰਡ ਤੋਂ ਸੀ ਬੀ ਐਸ ਈ ਵਿੱਚ ਗਏ ਹਨ ਉਨ੍ਹਾਂ ਨੂੰ ਵਾਪਸ ਪੰਜਾਬ ਬੋਰਡ ਨਾਲ ਜੋੜਿਆ ਜਾਵੇ।
ਸਮਾਗਮ ਦੀ ਕਾਰਵਾਈ ਬੋਰਡ ਕਰਮਚਾਰੀ ਐਸੋਸੀਏਸ਼ਨ ਸੰਸਥਾਪਕ ਹਰਬੰਸ ਬਾਗੜੀ ਵੱਲੋਂ ਚਲਾਈ ਗਈ। ਇਸ ਮੌਕੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਨੇ ਕਿਹਾ ਕਿ ਸੇਵਾ ਮੁਕਤ ਅਧਿਕਾਰੀਆਂ ਦੀ ਮੁੱਖ ਲੋੜ ਪੈਨਸ਼ਨ ਹੈ, ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਬੇਦੀ ਆਪਣੈੇਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਬੋਰਡ ਦਾ ਰਹਿੰਦਾ ਬਕਾਇਆ ਲਿਆਉਣ ਵਿੱਚ ਸਫਲ ਹੋਣਗੇ।
ਸਿੱਖਿਆ ਬੋਰਡ ਦੇ ਸੇਵਾ ਮੁਕਤ ਸਕੱਤਰ ਜਗਜੀਤ ਸਿੰਘ ਸਿੱਧੂ ਵੱਲੋਂ ਬੀਤੇ ਸਮੇਂ ਬੋਰਡ ਦੇ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਲਿਆਉਣ ਲਈ ਬੋਰਡ ਦੇ ਮਰਹੂਮ ਚੇਅਰਮੈਨ ਗੁਰਬਖ਼ਸ ਸਿੰਘ ਸ਼ੇਰਗਿਲ ਦੀਆਂ ਅਣਥੱਕ ਕੋਸ਼ਿਸਾਂ ਦੀ ਸਲਾਘਾ ਕੀਤੀ ਤੇ ਕਿਹਾ ਕਿ ਪੰਜਾਬ ਵਿੱਚ ਰਾਸਟਰਪਤੀ ਰਾਜ ਲਾਗੂ ਹੋਣ ਦੇ ਬਾਵਜੂਦ ਗਵਰਨਰ ਪਾਸੋਂ ਪ੍ਰਵਾਨ ਕਰਵਾਇਆ ਗਿਆ।
ਇਸ ਮੌਕੇ ਡਾ ਬੇਦੀ ਵੱਲੋਂ ਸਿੱਖਿਆ ਬੋਰਡ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ, ਉਪ ਸਕੱਤਰ ਚੌਧਰੀ ਦਲੀਪ ਚੰਦ, ਉਪ ਸਕੱਤਰ ਰੌਣਕ ਲਾਲ ਅਰੋੜਾ ਸਿੱਖਿਆ ਬੋਰਡ ਦੀ ਲੰਬਾ ਸਮਾਂ ਪ੍ਰਧਾਨ ਰਹੇ ਗੁਰਦੀਪ ਸਿੰਘ ਢਿਲੋਂ ਅਤੇ ਐਸੋਸੀਏਸ਼ਨ ਦੇ ਸੰਸਥਾਪਕ ਹਰਬੰਸ ਬਾਗੜੀ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਿੱਖਿਆ ਬੋਰਡ ਦੀ ਸੇਵਾ ਮੁਕਤ ਅਧਿਕਾਰੀ ਸ੍ਰੀਮਤੀ ਊਸ਼ਾ ਸ਼ਰਮਾ ਨੂੰ ਸੇਵਾ ਮੁਕਤੀ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਅਥਲੈਟਿਕ 100 ਮੀਟਰ, ਸ਼ਾਟਪੁਟ ਵਿੱਚ 20 ਗੋਲਡ ਮੈਡਲ ਜਿੱਤਣ ਲਈ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮੌਕੇ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਵੱਲੋਂ ਇਕ ਮਤਾ ਪੇਸ਼ ਕਰਕੇ ਸਾਬਕਾ ਜਨਰਲ ਸਕੱਤਰ ਜਗਮੋਹਨ ਸ਼ਾਰਦਾ ਵੱਲੋਂ ਪੁਰਾਣਾ ਰਿਕਾਰਡ ਸੌਂਪਣ ਤੇ ਰਣਜੀਤ ਸਿੰਘ ਨੂੰ ਮਾਨ, ਹਰਬੰਸ ਸਿੰਘ ਢੋਲੇਵਾਲ ਨੂੰ ਜਨਰਲ ਸਕੱਤਰ ਨਾਮਜਦ ਕਰਨ ਦੀ ਹਾਊਸ ਵੱਲੋਂ ਪ੍ਰਵਾਨਗੀ ਲਈ ਗਈ।
ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ ਕਾਹਲੋਂ, ਮੀਤ ਪ੍ਰਧਾਨ ਜਸਵੀਰ ਸਿੰਘ, ਕਨਵੀਰ ਗੁਰਦੀਪ ਸਿੰਘ ਢਿਲੋਂ, ਸਕੱਤਰ ਗੁਰਦੇਵ ਸਿੰਘ, ਹਰਵਿੰਦਰ ਸਿੰਘ ਸੰਯੁਕਤ ਸਕੱਤਰ ਅਤੇ ਮੇਘ ਰਾਜ ਗੋਇਲ ਨੂੰ ਖਜਾਨਚੀ ਵੀ ਚੁਣਿਆ ਗਿਆ। ਇਸ ਤੋਂ ਇਲਾਵਾ ਰਛਭਿੰਦਰ ਸਿਘ, ਰਾਮ ਨਾਥ ਗੋਇਲ, ਸੁਰਿੰਦਰ ਪਾਲ ਸਿੰਘ ਬੈਦਵਾਣ, ਵਰਿੰਦਰ ਕੁਮਮਾਰ ਮਹਿਤਾ, ਪ੍ਰਗਟ ਸਿੰਘ ਅਤੇ ਗੁਰਦੀਪ ਸਿੰਘ ਨੂੰ ਕਾਰਜਕਾਰਨੀ ਮੈਂਬਰ ਨਾਮਜਦ ਕੀਤਾ ਗਿਆ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਵੱਲੋਂ ਬੋਰਡ ਦੀ ਵਿਤੀ ਹਾਲਤ ਸਬੰਧੀ ਜਾਣਕਾਰੀ ਦਿੱਤੀ ਗਈ।
