ਪ੍ਰਸਿੱਧ ਸਾਹਿਤਕਾਰ ਗੁਰਚਰਨ ਬੱਧਣ ਨਹੀਂ ਰਹੇ

ਨਵਾਂਸ਼ਹਿਰ:- ਸਥਾਨਕ ਪੰਜਾਬ ਸਾਹਿਤ ਸਭਾ ਰਜਿ ਦੇ 32 ਸਾਲ  ਪ੍ਰਧਾਨ ਰਹੇ ਜਿਨ੍ਹਾਂ ਆਪਣੇ ਜੀਵਨ ਵਿੱਚ ਲਗਭਗ 17 ਪੁਸਤਕਾਂ ਗ਼ਜ਼ਲ, ਗੀਤ, ਕਵਿਤਾਵਾਂ ਅਤੇ ਕਈ ਪੁਸਤਕਾਂ ਸੰਪਾਦਿਤ ਕਰ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆ। ਉਹਨਾਂ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 74 ਸਾਲ ਦੇ ਸਨ।ਬੰਗਾ ਰੋਡ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ ਗਿਆ। 
ਚਿਖ਼ਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਮੁਕੇਸ਼ ਕੁਮਾਰ ਨੇ ਦਿੱਤੀ। ਇਸ ਦੁੱਖ ਦੀ ਘੜੀ ਵਿੱਚ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ, ਭਰਾ ਡਾਕਟਰ ਐਲ ਆਰ ਬੱਧਣ, ਹਰਬਲਾਸ ਬੱਧਣ, ਰਾਮ ਲਾਲ ਬੱਧਣ, ਸੁਪਤਨੀ ਸੁਨੀਤਾ ਬੱਧਣ ਡਾਕਟਰ ਪਰਮਜੀਤ ਮਾਨ, ਡਾਕਟਰ ਜਗਮੋਹਣ ਪੁਰੀ, ਹਰੀਕਿਸ਼ਨ ਸਿੰਘ ਪਟਵਾਰੀ, ਪਰਮਜੀਤ ਸਿੰਘ ਖਾਲਸਾ ਐਮ ਸੀ, ਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਤਰਸੇਮ ਸਾਕੀ, ਦਰਸ਼ਨ ਦਰਦੀ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਬਾਲੀ, ਮਨੋਹਰ ਲਾਲ ਸਾਬਕਾ ਐਮ ਸੀ, ਕਮਲਜੀਤ ਲਾਲ ਆਦਿ ਹਾਜ਼ਰ ਸਨ।