ਮਾਤਾ ਗੁਜ਼ਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ

ਐਸ ਏ ਐਸ ਨਗਰ, 24 ਦਸੰਬਰ: ਗਿਆਨ ਜੋਤੀ ਗਲੋਬਲ ਸਕੂਲ, ਫੇਜ਼ 2 ਵੱਲੋਂ ਮਾਤਾ ਗੁਜ਼ਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸਕੂਲ ਵਿੱਚ ਇਕ ਪ੍ਰੋਗਰਾਮ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਚਾਰੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਰਸਮੀ ਕੀਰਤਨ ਵੀ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਉਸ ਸਮੇਂ ਦੇ ਨਾਲ ਰਾਬੂ-ਰੂ ਕਰਦਿਆਂ ਸਾਕਾ ਸਰਹਿੰਦ ਤੇ ਇਕ ਨਾਟਕ ਦਾ ਮੰਚਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦੇ ਫਿਲਮ ਵੀ ਵਿਖਾਈ ਗਈ।