ਬ੍ਰਹਮਲੀਨ ਸੰਤ ਸਤਨਾਮ ਦਾਸ ਨੂੰ ਧਾਰਮਿਕਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਵਲੋੰ ਸ਼ਰਧਾਂਜਲੀਆਂ ਭੇਟ
ਹੁਸ਼ਿਆਰਪੁਰ:- ਡੇਰਾ ਸੱਚਖੰਡ ਗਿਆਨਪੁਰੀ ਵਿਛੋਹੀ ਤੋਂ ਬ੍ਰਹਮਲੀਨ 108 ਸੰਤ ਸਤਨਾਮ ਦਾਸ ਜੀ ਜੋ ਕਿ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ, ਉਨਾਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਸੰਤਾਂ, ਮਹਾਂਪੁਰਸ਼ਾਂ, ਧਾਰਮਿਕ, ਸਮਾਜਿਕ, ਰਾਜਨੀਤਕ ਸਖਸ਼ੀਅਤਾਂ ਅਤੇ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾਂ ਵਲੋੰ ਸ਼ਰਧਾ ਪੂਰਵਕ ਸ਼ਰਧਾਂਜਲੀਆਂ ਭੇਟ ਕੀਤੀਆਂ। ਪਹਿਲਾਂ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ।
ਸ਼ਰਧਾਂਜਲੀ ਸਮਾਗਮ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਂਪੁਰਸ਼ਾਂ ਵਲੋੰ ਭਾਰੀ ਗਿਣਤੀ ਵਿੱਚ ਹਾਜਰ ਸੰਗਤਾਂ ਦੀ ਮੌਜੂਦਗੀ ਵਿੱਚ ਸੰਤ ਮਨਜੀਤ ਦਾਸ ਨੂੰ ਸਾਧੂ ਸਮਾਜ ਦੀ ਦਸਤਾਰ ਬੰਨ ਕੇ ਡੇਰਾ ਗਿਆਨਪੁਰੀ ਵਿਛੋਹੀ ਦਾ ਗੱਦੀ ਨਸ਼ੀਨ ਥਾਪ ਕੇ ਸੇਵਾ ਸੰਭਾਲੀ ਗਈ।
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੌੜੇ, ਜਨਰਲ਼ ਸਕੱਤਰ ਸੰਤ ਇੰਦਰ ਦਾਸ ਸੇਖੈ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਸਲੇਮਟਾਵਰੀ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਰਮੇਸ਼ ਦਾਸ ਸ਼ੇਰਪੁਰ ਢਕੌਂ, ਸੰਤ ਧਰਮਪਾਲ ਸ਼ੇਰਗੜ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਸੰਤ ਮਨਜੀਤ ਦਾਸ ਹਿਮਾਚਲ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਬਾਬਾ ਬਲਕਾਰ ਸਿੰਘ ਵਡਾਲਾ, ਸੰਤ ਪਵਨ ਕੁਮਾਰ ਤਾਜੇਵਾਲ, ਸੰਤ ਸੰਤੋਖ ਦਾਸ ਭਾਰਟਾ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਬੀਬੀ ਪੂਨਮ ਹੀਰਾ, ਸੰਤ ਚਮਨ ਸਿੰਘ ਭਵਿਆਣਾ, ਹਲਕਾ ਚੱਬੇਵਾਲ ਵਿਧਾਇਕ ਡਾ. ਇਸ਼ਾਂਕ ਕੁਮਾਰ, ਸ਼੍ਰੋਮਣੀ ਅਕਾਲੀ ਦਲ ਆਗੂ ਹਰਮਿੰਦਰ ਸਿੰਘ ਸੰਧੂ ਚੱਬੇਵਾਲ, ਸਾਬਕਾ ਸਰਪੰਚ ਜਸਵੰਤ ਸਿੰਘ, ਸੰਤ ਸੰਤ ਮਹਿੰਦਰ ਪਾਲ ਭੇਡੂਆ, ਸੰਤ ਸਤਨਾਮ ਦਾਸ ਕੇਹਡੋਂਵਾਲ, ਸਾਬਕਾ ਸਰਪੰਚ ਰਸ਼ਪਾਲ ਕੌਰ, ਸਰਪੰਚ ਮੋਹਣ ਲਾਲ, ਪੰਚ ਮਨਜੀਤ ਕੌਰ, ਜਸਵੀਰ ਸਿੰਘ, ਕੁਲਦੀਪ ਮਾਣਕ, ਚਮਨ ਲਾਲ, ਜਸਵੀਰ ਸਿੰਘ, ਕਮਲਜੀਤ ਸਿੰਘ, ਹਰਜਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ਸੰਗਤਾਂ ਹਾਜਰ ਸਨ।
ਇਸ ਮੌਕੇ ਡੇਰਾ ਗਿਆਨਪੁਰੀ ਦੇ ਗੱਦੀ ਨਸ਼ੀਨ ਸੰਤ ਮਨਜੀਤ ਦਾਸ ਨੇ ਸਮੂਹ ਧਾਰਮਿਕ, ਸਮਾਜਕ ਤੇ ਰਾਜਨੀਤਕ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
