ਧਾਰਮਿਕ ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਵਲੋਂ ਭਗਵਾਨ ਸਿੰਘ ਚੌਹਾਨ ਨੂੰ ਸ਼ਰਧਾਂਜਲੀ ਭੇਟ
ਹੁਸ਼ਿਆਰਪੁਰ:- ਬਹੁਜਨ ਸਮਾਜ ਪਾਰਟੀ ਦੇ ਆਗੂ ਭਗਵਾਨ ਸਿੰਘ ਚੌਹਾਨ ਜਿਨਾਂ ਦੀ ਪਿਛਲੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ ਸੀ, ਓਨਾਂ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਕਲਗੀਧਰ ਸਾਹਮਣੇ ਰੋਸ਼ਨ ਗਰਾਉਂਡ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸੱਜਣਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਭਗਵਾਨ ਸਿੰਘ ਚੌਹਾਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ, ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਗੁਰਨਾਮ ਚੌਧਰੀ ਇੰਚਾਰਜ ਬਸਪਾ ਪੰਜਾਬ, ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਬਸਪਾ ਪੰਜਾਬ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਸੋਹਣ ਸਿੰਘ ਠੰਡਲ, ਮੇਅਰ ਸੁਰਿੰਦਰ ਕੁਮਾਰ, ਸੰਜੀਵ ਤਲਵਾੜ, ਐਡਵੋਕੇਟ ਰੋਹਿਤ ਜੋਸ਼ੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਇਸ ਮੌਕੇ ਸ੍ਰੀ ਚੌਹਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਕਿਹਾ ਕਿ ਭਗਵਾਨ ਸਿੰਘ ਚੌਹਾਨ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਹੈ ਗਰੀਬੀ ਅਤੇ ਪਿੰਡ ਪੱਧਰ ਤੋਂ ਉਪਰ ਉੱਠ ਕੇ ਇੰਡੀਅਨ ਨੇਵੀ ਵਿਚ ਰੇਡੀਓ ਆਫ਼ਿਸਰ ਸੇਵਾ ਮੁਕਤ ਹੋਣ ਤੋਂ ਬਾਦ ਵਿਦੇਸ਼ਾਂ ਵਿਚ ਬਹੁਤ ਮਿਹਨਤ ਕੀਤੀ ਅਤੇ ਆਪਣੇ ਪਰਿਵਾਰ, ਭੈਣਾਂ, ਭਰਾਵਾਂ ਲਈ ਬਹੁਤ ਸੰਘਰਸ਼ ਕੀਤਾ ਅਤੇ ਵਿਦੇਸ਼ ਤੋਂ ਵਾਪਸ ਆਕੇ ਸਾਹਿਬ ਕਾਂਸ਼ੀ ਰਾਮ ਦੇ ਸਮਾਜਿਕ ਆਰਥਿਕ ਅਤੇ ਰਾਜਨੀਤਕ ਪਰਿਵਰਤਨ ਦੇ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋ ਕੇ ਬਹੁਤ ਘੱਟ ਸਮੇਂ ਵਿਚ ਨੈਸ਼ਨਲ ਪੱਧਰ ਦੇ ਆਗੂ ਹੋਣ ਦਾ ਮੁਕਾਮ ਹਾਂਸਲ ਕੀਤਾ।
ਉਨਾਂ ਦੱਸਿਆ ਕਿ ਚੌਹਾਨ ਜੀ ਜੰਮੂ ਕਸ਼ਮੀਰ, ਹਿਮਾਚਲ ਅਤੇ ਪੰਜਾਬ ਦੇ ਕੋਆਰਡੀਨੇਟਰ ਦੀ ਜਿੰਮੇਬਾਰੀ ਪੂਰੀ ਤਨਦੇਹੀ,ਇਮਾਨਦਾਰੀ ਨਾਲ ਨਿਭਾਉਂਦਿਆਂ ਮਾਨਸਿਕ ਤੌਰ ਤੇ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦਿਆਂ ਇਸ ਫਾਨੀ ਸੰਸਾਰ ਤੋਂ ਹਮੇਸ਼ਾ ਲਈ ਚਲੇ ਗਏ। ਓਨਾਂ ਕਿਹਾ ਬਸਪਾ ਹਮੇਸ਼ਾ ਸ੍ਰੀ ਚੌਹਾਨ ਦੀ ਤਰਕ ਭਰਪੂਰ ਤੇ ਅਗਾਂਹਵਧੂ ਸੋਚ ਤੇ ਪਹਿਰਾ ਦਿੰਦੀ ਰਹੇਗੀ ਅਤੇ ਪਰਿਵਾਰ ਨਾਲ ਹਰ ਦੁੱਖ ਸੁੱਖ ਵਿਚ ਹਰ ਸਮੇਂ ਖੜੀ ਰਹੇਗੀ। ਇਸ ਮੌਕੇ ਸ੍ਰੀ ਚੌਹਾਨ ਦੇ ਸਪੁੱਤਰ ਸੋਨੂੰ ਚੌਹਾਨ ਅਤੇ ਨੂੰਹ ਤਾਨੀਆ,ਧਰਮ ਸੁਪਤਨੀ ਜੀਤ ਕੌਰ ਅਤੇ ਭੈਣ ਭਰਾ ਸਕੇ ਸਬੰਧੀ ਪਰਿਵਾਰ ਹਾਜਰ ਸਨ।
ਇਸ ਮੌਕੇ ਮਨਿੰਦਰ ਸਿੰਘ ਸਕੱਤਰ ਬਸਪਾ ਪੰਜਾਬ, ਬਸਪਾ ਜਿਲਾ ਪ੍ਰਧਾਨ ਦਲਜੀਤ ਰਾਏ, ਮਦਨ ਸਿੰਘ ਬੈੰਸ, ਬਖਸ਼ੀ ਰਾਮ ਰਿਟਾ ਡੀ ਐਸ ਪੀ, ਸਰਪੰਚ ਨਰਿੰਦਰ ਪਾਲ, ਸੁਰਜੀਤ ਕੁਮਾਰ ਮਹਿੰਮੀ, ਸਤਵੰਤ ਸਿੰਘ ਨੰਦਾਚੌਰ, ਮੋਹਣ ਲਾਲ ਪਹਿਲਵਾਨ, ਇੰਜੀ ਮਹਿੰਦਰ ਸੰਧਰ, ਯਸ਼ ਭੱਟੀ, ਬਲਵਿੰਦਰ ਬਿੱਟੂ, ਕਾਮਰੇਡ ਗੰਗਾ ਪ੍ਰਸ਼ਾਦ, ਕਸ਼ਮੀਰ ਸਿੰਘ ਪੱਖੋਵਾਲ, ਡਾ. ਰਤਨ ਚੰਦ, ਕਸ਼ਮੀਰ ਲੱਧੜ, ਨਰਿੰਦਰ ਖਨੌੜਾ, ਮੋਹਣ ਲਾਲ ਸੁਭਾਸ਼ ਨਗਰ, ਅਵਤਾਰ ਸਿੰਘ ਪੀਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
