ਰੋਸ਼ਨ ਲਾਲ ਦੀ ਮ੍ਰਿਤਕ ਦੇਹ ਤੇ ਲਾਲ ਝੰਡਾ ਪਾਇਆ
ਗੜਸੰਕਰ:- ਕਾਮਰੇਡ ਰੋਸ਼ਨ ਲਾਲ ਪੰਡੋਰੀ ਬੀਤ ਦਾ ਪਿਛਲੇ ਦਿਨੀ ਐਕਸੀਡੈਟ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਗੜਸੰਕਰ ਦਾਖ਼ਲ ਕਰਵਾਇਆ ਗਿਆ। ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਛੋਟੀ ਉਮਰ ਤੋਂ ਹੀ ਰੋਸ਼ਨ ਲਾਲ ਸੀ ਪੀ ਆਈ ਐਮ ਦਾ ਨਿਧੜਕ ਜਰਨੈਲ ਰਿਹਾ। ਕੱਲ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੰਡੋਰੀ ਵਿਖੇ ਕੀਤਾ ਗਿਆ।
ਰੋਸ਼ਨ ਲਾਲ 64 ਸਾਲ ਦੀ ਉਮਰ ਵਿੱਚ ਸੰਸਾਰਕ ਯਾਤਰਾ ਪੂਰੀ ਕਰ ਗਿਆ। ਪਰਿਵਾਰ ਨੂੰ ਮਿੱਤਰਾਂ ਸੱਜਣਾਂ ਤੇ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਾਰਟੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹੈ। ਰੋਸ਼ਨ ਲਾਲ ਦੀ ਮ੍ਰਿਤਕ ਦੇਹ ਤੇ ਲ਼ਾਲ ਝੰਡਾ ਪਾਇਆ ਗਿਆ।
ਇਸ ਮੌਕੇ ਪਾਰਟੀ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਨੇਕ ਸਿੰਘ ਭੱਜਲ, ਮਹਿੰਦਰ ਕੁਮਾਰ, ਕਾਮਰੇਡ ਦਰਸ਼ਨ ਸਿੰਘ ਮੱਟੂ, ਰਜਿੰਦਰ ਕੋਰ, ਗਰੀਬ ਦਾਸ ਬੀਟਨ, ਮਹਾ ਸਿੰਘ ਰੋੜੀ, ਗੁਰਚਰਨ ਸਿੰਘ, ਰਮੇਸ਼ ਧੀਮਾਨ, ਗਿਰਧਾਰੀ ਲਾਲ, ਮੇਹਨ ਲਾਲ, ਰਾਮ ਲਾਲ, ਕੁਲਭੁਸਨ ਕਮਾਰ, ਦਵਿੰਦਰ ਕੁਮਾਰ, ਤੇ ਹੋਰ ਸੈਂਕੜੇ ਰਿਸ਼ਤੇਦਾਰ ਮਿੱਤਰ ਸੱਜਣਾਂ ਨੇ ਅੰਤਿਮ ਸੰਸਕਾਰ ਮੌਕੇ ਹਾਜ਼ਰ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
