ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ
ਨਵਾਂਸ਼ਹਿਰ:- ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋੰ ਵਿਸ਼ਵ ਏਡਜ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਸੈਮੀਨਾਰ ਸਕੂਲ ਆੱਫ ਐਮੀਨੈਂਸ , ਨਵਾਂਸ਼ਹਿਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਸਟੇਟ ਕੰਟਰੋਲ ਸੁਸਾਇਟੀ ਚੰਡੀਗੜਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਡੀਅਨ ਕੌਂਸਲ ਆਫ ਸ਼ੋਸ਼ਲ ਵੈਲਫੇਅਰ ਨਵਾਂਸ਼ਹਿਰ ਨੇ ਸਹਿਯੋਗ ਦਿਤਾ ਅਤੇ ਏ ਆਰ ਟੀ ਸੈਂਟਰ ਅਤੇ ਓਟ ਸੈਂਟਰ ਨਵਾਂਸ਼ਹਿਰ ਵਲੋਂ ਭਾਗ ਲਿਆ। ਸਮਾਗਮ ਦੀ ਪ੍ਰਧਾਨਗੀ ਸ. ਸਰਬਜੀਤ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਨੇ ਕੀਤੀ।
ਇਸ ਮੌਕੇ ਤੇ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਆਈ ਆਰ ਸੀ ਏ ਨੇ ਦੱਸਿਆ ਕਿ ਐਚ ਆਈ ਵੀ ਉਹ ਵਾਇਰਸ ਹੈ ਜੋ ਏਡਜ ਦਾ ਕਾਰਨ ਬਣਦਾ ਹੈ, ਪੀੜਤ ਵਿਅਕਤੀ ਇਮਿਊਨ ਸਿਸਟਮ ਕਮਜੋਰ ਹੋ ਜਾਦਾ ਹੈ। ਜੋ ਕੋਈ ਐਚ ਆਈ ਵੀ ਪ੍ਰਭਾਵਿਤ ਵਿਅਕਤੀ ਨੂੰ ਨਿਰਧਾਰਤ ਦਵਾਈ ਜੀਵਨ ਭਰ ਲੈਣੀ ਪੈਂਦੀ ਹੈ। ਜੋ ਸਰਕਾਰੀ ਹਸਪਤਾਲ ਵਿੱਚ ਏ ਆਰ ਟੀ ਸੈਂਟਰ ਤੋਂ ਮੁਫਤ ਮਿਲਦੀ ਹੈ। ਇਸ ਵਾਇਰਸ ਦੀ ਪਛਾਣ ਪਹਿਲੀ ਵਾਰ ਅਮਰੀਕਾ ਵਿੱਚ ਕੀਤੀ ਗਈ।
ਦੁਨੀਆਂ ਭਰ ਵਿੱਚ ਚਾਰ ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹਨ। ਇਹ ਜਾਨਲੇਵਾ ਵਾਇਰਸ ਹੈ। 15 ਤੋਂ 24 ਸਾਲ ਤੱਕ ਦੇ ਲੜਕੀਆਂ ਅਤੇ ਲ਼ੜਕੇ ਜਿਆਦਾ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਰਹੇ ਹਨ। ਇਹ ਲਾਇਲਾਜ ਹੈ। ਇਸ ਵਾਇਰਸ ਨੂੰ ਐਂਟੀਰੇਟਰੋਵਾਇਰਲ ਥੈਰੇਪੀ ਨਾਲ ਸਰੀਰ ਵਿੱਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਭਾਰ ਵਿੱਚ 15 ਤੋਂ 49 ਸਾਲ ਦੀ ਉਮਰ ਦੇ 25 ਲੱਖ ਦੇ ਕਰੀਬ ਪੀੜਤ ਹਨ। ਸਾਊਥ ਅਫਰੀਕਾ ਵਿੱਚ ਸਭ ਤੋਂ ਵੱਧ ਲੋਕ ਪ੍ਰਭਾਵਿਤ ਹਨ।
ਇਹ ਵਾਇਰਸ ਪ੍ਰਭਾਵਿਤ ਵਿਅਕਤੀ ਦਾ ਖੂਨ ਚੜਾਉਣ, ਅਸੁਰੱਖਿਅਤ ਸਰੀਰਕ ਸਬੰਧ, ਨਸ਼ਾ ਪੀੜਤ ਵਿਅਕਤੀਆਂ ਵਲੋਂ ਪ੍ਰਭਾਵਿਤ ਸੂਈ ਸਰਿੰਜ ਦੀ ਵਰਤੋ, ਵਾਇਰਸ ਗ੍ਰਸਤ ਬਲੇਡ ਆਦਿ ਦੀ ਵਰਤੋਂ ਨਾਲ ਅਤੇ ਪ੍ਰਭਾਵਿਤ ਮਾਂ ਤੋਂ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਨਾਲ ਹੁੰਦਾ ਹੈ।
