ਰਾਸ਼ਟਰੀਯ ਜਯੋਤੀ ਕਲਾ ਮੰਚ ਨੇ ਕਰਵਾਏ 3 ਕੁੜੀਆਂ ਦੇ ਵਿਆਹ

ਪਟਿਆਲਾ:- ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ) ਦੇ ਡਾਇਰੈਕਟਰ ਰਾਕੇਸ਼ ਠਾਕੁਰ  ਦੀ ਨਿਰਦੇਸ਼ਨਾ ਹੇਠ ਲਕਸ਼ਮੀ ਫਾਰਮ ਅਤੇ ਭੂਸ਼ਣ ਫੂਡ ਕਰਾਫਟ ਦੇ ਸਹਿਯੋਗ ਨਾਲ ਤਿੰਨ ਲੋੜਵੰਦ ਲੜਕੀਆਂ ਦੇ ਪੂਰੇ ਰੀਤੀ ਰਿਵਾਜਾਂ ਦੇ ਮੁਤਾਬਕ ਵਿਆਹ ਕਾਰਜ ਕੀਤੇ ਗਏ। ਇਸ ਦੌਰਾਨ ਲੜਕੀਆਂ ਨੂੰ ਬੈਡ, ਅਲਮਾਰੀਆਂ, ਗਰਮ ਬਿਸਤਰੇ, ਕੁਰਸੀਆਂ, ਟੇਬਲ, ਸਿਲਾਈ ਮਸ਼ੀਨਾਂ, ਸੂਟ   ਅਤੇ ਹੋਰ ਜਰੂਰਤ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਬਰਾਤਾਂ ਲਈ ਬ੍ਰੇਕਫਾਸਟ , ਲੰਚ ਤੇ ਮਿਲਣੀਆਂ ਦਾ ਪ੍ਰਬੰਧ ਕੀਤਾ ਗਿਆ। 
ਦੱਸ ਦੇਈਏ ਕਿ ਮੰਚ ਵੱਲੋਂ ਹਰ ਸਾਲ ਜਨਵਰੀ ਮਹੀਨੇ ਵਿੱਚ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਨੇ। ਇਸ ਅਵਸਰ 'ਤੇ ਸ਼ਹਿਰ ਦੀਆਂ ਨਾਮਵਰ ਸਮਾਜ ਸੇਵੀ ਹਸਤੀਆਂ ਭਗਵਾਨ  ਦਾਸ ਜੁਨੇਜਾ, ਮੋਹਨ ਸਿੰਗਲਾ (ਬਾਪੂ ਜੀ) ਨਵਦੀਪ ਵਾਲੀਆ, ਡਾ. ਧਰਮਿੰਦਰ ਸੰਧੂ, ਸੰਜੇ ਗੋਇਲ, ਬੀਰ ਚੰਦ ਖੁਰਮੀ, ਰਾਜੀਵ ਗੋਇਲ, ਡਾਕਟਰ ਮੀਨਾ ਗਰਗ, ਜੱਸ ਧਨੋਆ, ਬਿੱਟੂ ਰੰਧਾਵਾ, ਇੰਜ. ਨਰਿੰਦਰ ਸਿੰਘ, ਹਰਕੇਸ਼ ਮਿੱਤਲ, ਡਾ. ਗੁਰਵਿੰਦਰ ਕਾਂਸਲ, ਹਰਮੇਸ਼ ਸਿੰਗਲਾ, ਅਕਸ਼ੇ ਗੋਪਾਲ ਨਵਯੁੱਗ, ਐਲ. ਆਰ. ਗੁਪਤਾ, ਦਰਸ਼ਨ ਜਿੰਦਲ, ਗਗਨ ਗੋਇਲ, ਤ੍ਰਿਭਵਣ ਗੁਪਤਾ, ਡਾ. ਸੁਭਾਸ਼ ਡਾਬਰ, ਪ੍ਰਿੰਸੀਪਲ ਰਜਨੀਸ਼ ਗੁਪਤਾ, ਜੋਲੀ ਸਿੱਧੂ, ਸਰਦਾਰ ਸ਼ਮਸ਼ੇਰ ਸਿੰਘ, ਭਾਰਤ ਭੂਸ਼ਣ, ਧੀਰਜ ਗੋਇਲ, ਸੀਤਾ ਰਾਮ ਜੈਨ, ਡਾ. ਦੀਪ ਸਿੰਘ, ਧੀਰਜ ਗੋਇਲ, ਸੁਰਿੰਦਰ ਮੋਹਨ ਸਿੰਗਲਾ, ਭਾਰਤ ਭੂਸ਼ਣ ਸ਼ਰਮਾ, ਮੇਅਰ ਕੁੰਦਨ ਗੋਗੀਆ, ਕਰਨ ਕੌੜਾ, ਤੇਜਿੰਦਰ ਮਹਿਤਾ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਡਾਕਟਰ ਗੀਤਾ ਗੁਪਤਾ, ਬਰਿੰਦਰ ਵਰਮਾ, ਕਮਾਲ ਗਾਬਾ, ਬਿਮਲ ਗਾਬਾ, ਕੇਕੇ ਸ਼ਰਮਾ, ਸੁਭਾਸ਼ ਗੁਪਤਾ, ਸ਼੍ਰੀ ਮਤੀ ਰੀਮਾ, ਵਿਨੋਦ ਚਾਵਲਾ, ਸਤੀਸ਼ ਕੁਮਾਰ, ਹਰਿੰਦਰ ਗੁਪਤਾ, ਪ੍ਰਦੀਪ ਮੋਂਗਾ, ਕੇ ਵੀ ਪੂਰੀ, ਦਵਿੰਦਰ ਕੌਰ, ਮਨਜੀਤ ਕੌਰ, ਰੇਖਾ ਮਾਨ, ਇੰਦਰ ਨਾਰੰਗ , ਜਗਦੀਸ਼ ਵਰਮਾ, ਪੀ ਐੱਸ ਗਾਂਧੀ, ਸ਼ਿਵ ਭਾਰਦਵਾਜ, ਮਮਤਾ ਠਾਕੁਰ, ਡਾ. ਸਪਨਾ, ਪੂਨਮ ਠਾਕੁਰ, ਮਾਨਿਕ ਠਾਕੁਰ, ਸੋਮਿਲ, ਸੂਰਜ ਮਿਸ਼ਰਾ, ਵਿਲੀਅਮਜੀਤ ਨੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਅਤੇ ਸਹਿਯੋਗ ਦਿੱਤਾ। 
ਇਸ ਵਿਆਹ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਜਸ਼ਨ ਐਂਟਰਟੇਨਮੈਂਟ, ਗਰਗ ਮਿਸ਼ਨ ਹਸਪਤਾਲ, ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਸਟਡੀਜ, ਪਟਿਆਲਾ ਬਹਾਵਲਪੁਰ ਮਹਾਸੰਘ,  ਲਾਇਨਜ਼ ਕਲੱਬ ਪਟਿਆਲਾ ਫੋਰਟ, ਲਾਇਨਜ਼ ਕਲੱਬ ਪਟਿਆਲਾ ਸੁਪਰੀਮ, ਮਾਨਵ ਸੇਵਾ ਸਦਨ, ਪੇ ਪ੍ਰਾਈਡ, ਰੀਗਲ ਡੈਕੋਰ, ਗੋਪਾਲ ਸਵੀਟਸ, ਸੰਗਮ ਕੇਟਰਜ਼, ਗੋਲਡ ਬਿਊਟੀ ਸੈਲੂਨ, ਗੁਰੂ ਨਾਨਕ ਦੇਵ ਡੈਂਟਲ ਕਲੀਨਿਕ, ਭਾਰਤ ਵਿਕਾਸ ਪ੍ਰੀਸ਼ਦ ਆਦਿ ਨੇ ਪੂਰਾ ਸਹਿਯੋਗ ਦਿੱਤਾ। ਸਮਾਜ ਸੇਵੀ ਸੰਸਥਾਵਾਂ ਦਾ ਰਾਸ਼ਟਰੀ ਜਯੋਤੀ ਕਲਾ ਮੰਚ ਅਤੇ ਰਾਕੇਸ਼ ਠਾਕੁਰ ਵਲੋਂ ਧੰਨਵਾਦ ਕੀਤਾ ਗਿਆ।