ਰਾਸ਼ਟਰੀਯ ਜਯੋਤੀ ਕਲਾ ਮੰਚ ਨੇ ਮਨਾਇਆ ਗਣਤੰਤਰ ਦਿਵਸ

ਪਟਿਆਲਾ:- ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ.) ਦੇ ਡਾਇਰੈਕਟਰ ਰਾਕੇਸ਼ ਠਾਕੁਰ  ਦੀ ਨਿਰਦੇਸ਼ਨਾ ਹੇਠ ਅਤੇ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਮੁੱਖੀ ਬਾਬਾ ਬਲਬੀਰ ਸਿੰਘ ਦੀ ਸਰਪ੍ਰਸਤੀ ਹੇਠ ਆਸ਼ਰਮ ਵਿੱਚ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਜਸ਼ਨ ਐਂਟਰਟੇਨਮੈਂਟ ਦੇ ਪ੍ਰੋਡਿਊਸਰ ਮੈਡਮ ਜੱਸ ਧਨੋਆ ਅਤੇ ਸੋਸ਼ਲ ਵਰਕਰ ਡਾ. ਗੁਰਵਿੰਦਰ ਕਾਂਸਲ (ਐਡਵੋਕੇਟ) ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। 
ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਬਿੱਟੂ ਰੰਧਾਵਾ, ਬੀਰ ਚੰਦ ਖੁਰਮੀ ਪੈਟਰਨ ਸ਼ਾਮਲ ਹੋਏ। ਮਹਿਮਾਨਾਂ ਨੇ ਸਾਂਝੇ ਤੌਰ ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਅਵਸਰ 'ਤੇ ਇੰਜ. ਨਰਿੰਦਰ ਸਿੰਘ, ਹਰੀਸ਼ ਸਿੰਗਲਾ ਪ੍ਰਧਾਨ ਸ਼ਿਵ ਸੈਨਾ, ਹਰਮੇਸ਼ ਸਿੰਗਲਾ, ਸੁਰਿੰਦਰ ਮੋਹਨ ਸਿੰਗਲਾ (ਐਡਵੋਕੇਟ), ਧੀਰਜ ਗੋਇਲ, ਐਡਵੋਕੇਟ ਸਤਿਆਪਾਲ ਸਲੂਜਾ, ਤ੍ਰਿਭਵਨ ਗੁਪਤਾ, ਗਗਨ ਗੋਇਲ, ਮਮਤਾ ਠਾਕੁਰ, ਧਰਮਪਾਲ ਗਰਗ, ਬਰਿੰਦਰ ਵਰਮਾ, ਡਾ. ਧਰਮਿੰਦਰ ਸੰਧੂ, ਟਿੰਮੀ ਗਿੱਲ, ਸੁਸ਼ਮਾ, ਲਲਿਤਾ ਰਾਓ ਜਸਵਿੰਦਰ, ਸੋਨੀਆ, ਸਪਨਾ ਆਦੀ ਨੇ ਸ਼ਿਰਕਤ ਕੀਤੀ। ਮੰਚ ਅਤੇ ਦਾਨੀਆਂ ਵੱਲੋਂ ਆਸ਼ਰਮ ਦੇ ਮਰੀਜ਼ਾਂ ਨੂੰ ਸਮੋਸੇ ਬਿਸਕੁਟ ਦੁੱਧ ਅਤੇ ਮਿਠਾਈਆਂ ਵੰਡੀਆਂ ਗਈਆਂ।