ਰਾਸ਼ਟਰੀਆ ਜਯੋਤੀ ਕਲਾ ਮੰਚ ਨੇ ਮਨਾਇਆ ਅਜ਼ਾਦੀ ਦਿਹਾੜਾ

ਪਟਿਆਲਾ:- ਰਾਸ਼ਟਰੀਆ ਜਯੋਤੀ ਕਲਾ ਮੰਚ ( ਰਜਿ) ਪਟਿਆਲਾ ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਆਲ ਇੰਡੀਆ ਪਿੰਗਲਾ ਆਸ਼ਰਮ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਆਸ਼ਰਮ ਦੇ ਸੰਚਾਲਕ ਬਾਬਾ ਬਲਵੀਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਸਮਾਜ ਸੇਵੀ ਕਰੁਨ ਕੌੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ 'ਤੇ ਕਰਨ ਕੌੜਾ, ਬਾਬਾ ਬਲਵੀਰ ਸਿੰਘ, ਮੰਚ ਦੇ ਕੌਮੀ ਪ੍ਰਧਾਨ ਬੀਰਚੰਦ ਖੁਰਮੀ, ਸੀਨੀਅਰ ਪ੍ਰਧਾਨ ਇੰਜ. ਨਰਿੰਦਰ ਸਿੰਘ, ਪ੍ਰਧਾਨ ਸੋਨਮ ਬਾਂਸਲ, ਮੰਚ ਦੇ ਅਹੁਦੇਦਾਰਾਂ ਸੁਰਿੰਦਰ ਮੋਹਨ ਸਿੰਗਲਾ, ਹਰਕੇਸ਼ ਮਿੱਤਲ, ਡਾ. ਸਤਿਆਪਾਲ ਸਲੂਜਾ, ਹਰਮੇਸ਼ ਸਿੰਗਲਾ, ਦਰਸ਼ਨ ਜਿੰਦਲ, ਧਰਮਪਾਲ ਗਰਗ, ਬਰਿੰਦਰ ਵਰਮਾ, ਕੇ. ਵੀ. ਪੂਰੀ, ਧੀਰਜ ਗੋਇਲ, ਲਲਿਤਾ ਰਾਓ, ਰਵਿੰਦਰ ਸਿੰਗਲਾ, ਤਰਲੋਕ ਜੈਨ ਚੇਅਰਮੈਨ ਨੇ ਸਾਂਝੇ ਰੂਪ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਚੇਅਰਮੈਨ ਸੰਜੇ ਗੋਇਲ, ਪ੍ਰਧਾਨ ਸੋਨਮ ਬਾਂਸਲ ਅਤੇ ਧੀਰਜ ਗੋਇਲ ਅਤੇ ਮੰਚ ਦੇ ਮੈਂਬਰਾ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਤੋਂ ਇਲਾਵਾ ਲਕਸ਼ਿਆ ਗੋਇਲ, ਮਮਤਾ ਠਾਕੁਰ, ਨਿਰਮਲ ਜੈਨ, ਸੁਸ਼ਮਾ ਗਿਰੀ, ਬਿਲੀਅਮਜੀਤ ਸਿੰਘ, ਸ੍ਰੀਮਤੀ ਰਾਜ ਕੋਰ ਅਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਡਾਕਟਰ ਧਰਮਿੰਦਰ ਸੰਧੂ ਨੇ ਬਾਖੂਬੀ ਨਿਭਾਈ ਇਸ ਦੇ ਨਾਲ ਮੰਚ ਦੇ ਹੋਰ ਮੈਂਬਰ ਹਾਜ਼ਰ ਰਹੇ।