ਦੇਸ਼ ਭਰ ਵਿੱਚ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ

ਖਰੜ:- ਰਾਮ ਨੌਮੀ ਹਿੰਦੂ ਧਰਮ ਦਾ ਇੱਕ ਪ੍ਰਮੁੱਖ ਤਿਉਹਾਰ ਹੈ, ਜੋ ਭਗਵਾਨ ਵਿਸ਼ਨੂੰ ਦੇ 7ਵੇਂ ਅਵਤਾਰ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਹ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਵੀਂ ਤਿਥੀ ਨੂੰ ਅਯੁੱਧਿਆ ਵਿੱਚ ਰਾਜਾ ਦਸ਼ਰਥ ਅਤੇ ਮਹਾਰਾਣੀ ਕੌਸ਼ਲਿਆ ਦੇ ਘਰ ਹੋਇਆ ਸੀ। ਇਹ ਦਿਨ ਚੰਗਿਆਈ ਦੀ ਬੁਰਾਈ 'ਤੇ ਜਿੱਤ (ਰਾਵਣ 'ਤੇ ਰਾਮ ਦੀ ਜਿੱਤ) ਦਾ ਪ੍ਰਤੀਕ ਹੈ। 
ਰਾਮ ਨੌਮੀ ਦਾ ਤਿਉਹਾਰ ਅੱਜ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ੳਥੇ ਹੀ ਖਰੜ ਦੇ ਸੰਨੀ ਇਨਕਲੇਵ ਵਿਖੇ ਸਨਾਤਨ ਧਰਮ ਮੰਦਰ ਵਿੱਚ ਰਾਜ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਲੋਕਾਂ ਦੀ ਸਵੇਰੇ ਤੋਂ ਹੀ ਮੰਦਿਰਾਂ ਵਿੱਚ ਮੱਥਾ ਟੇਕਣ ਨੂੰ ਲਾਈਨਾਂ ਲੱਗੀਆਂ ਹੋਈਆਂ ਸਨ। ਘਰਾਂ ਵਿੱਚ ਕੰਨਿਆ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕੰਜਕ ਪੂਜਨ ਕੀਤਾ ਜਾਂਦਾ ਹੈ।
ਅਯੁੱਧਿਆ ਵਿੱਚ ਅੱਜ ਦੇ ਦਿਨ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਜਾਪਦਾ ਹੈ। ਹਰ ਗਲੀ, ਮੁਹੱਲੇ ਅਤੇ ਚੌਕ ਵਿੱਚ ਭਗਵਾਨ ਸ਼੍ਰੀ ਰਾਮ ਦਾ ਗੁਣਗਾਨ ਹੋ ਰਿਹਾ ਹੈ। ਅਜਿਹੇ 'ਚ ਲੋਕ ਰਾਮਲਲਾ ਦਾ ਆਸ਼ੀਰਵਾਦ ਲੈਣ ਲਈ ਕੀ ਕੀ ਨਹੀਂ ਕਰ ਰਹੇ ਹਨ? ਕੋਈ ਪੂਜਾ ਵਿੱਚ ਰੁੱਝਿਆ ਹੋਇਆ ਤੇ ਅਤੇ ਕੋਈ ਰਾਮਲਲਾ ਦਾ ਤਿਲਕ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਹੈ।ਰਾਮ ਨਾਮ ਦੇ ਜਾਪ ਕੀਤੇ ਜਾ ਰਹੇ ਹਨ।