ਰਾਜੂ ਬ੍ਰਦਰਸ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋਂ ਵ੍ਹੀਲ ਚੇਅਰ ਭੇਂਟ
ਗੜਸ਼ੰਕਰ:- ਉਤਰ ਪ੍ਰਦੇਸ਼ ਦੇ ਯੋਗਰਾਜ ਜਿਸ ਦੀ ਉਮਰ 12 ਸਾਲ ਦੀ ਹੈ ਉਹ ਤੁਰਨ ਫਿਰਨ ਤੋਂ ਅਸਮਰੱਥ ਹੈ,ਉਸ ਨੂੰ ਅੱਜ ਰਾਜੂ ਬ੍ਰਦਰਸ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋਂ ਵ੍ਹੀਲ ਚੇਅਰ ਦਿੱਤੀ ਗਈ,ਬੱਚੇ ਦੇ ਪਿਤਾ ਨੇ ਦਸਿਆ ਕੇ 4 ਸਾਲ ਪਹਿਲਾ ਬੱਚਾ ਬਿਮਾਰ ਹੋਇਆ ਤੇ ਕੋਈ ਦਵਾਈ ਸਰੀਰ ਤੇ ਗਲਤ ਅਸਰ ਕਰ ਗਈ,ਜਿਸ ਕਰਕੇ ਬੱਚਾ ਚਲਣ ਫਿਰਨ ਤੋਂ ਵੀ ਰਹਿ ਗਿਆ, ਅੱਜ ਸੋਸਾਏਟੀ ਬਾਰੇ ਪਤਾ ਚਲਿਆ ਤੇ ਇਹਨਾ ਨੇ ਸਾਨੂੰ ਵ੍ਹੀਲ ਚੇਅਰ ਦਿੱਤੀ,
ਇਸ ਮੌਕੇ ਹੈਪੀ ਸਾਧੋਵਾਲ, ਦਰਸ਼ਨ ਸਿੰਘ ਮੱਟੂ ਜੀ ਨੇ ਅਮਰਜੀਤ ਰਾਜੂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਤੇ ਦਸਿਆ ਕੇ ਹੁਣ ਤਕ ਹਜ਼ਾਰਾ ਤੋਂ ਵਧ ਟ੍ਰਾਈ ਸਾਈਕਲ ਤੇ ਵ੍ਹੀਲ ਚੇਅਰ ਦੇ ਚੁੱਕੇ ਨੇ,ਇਸ ਮੌਕੇ ਲੱਖਵਿੰਦਰ ਬਿਲਰੋਂ ਤੇ ਰੌਕੀ ਮੌਲਾ ਨੇ ਕਿਹਾ ਕਿ ਜਿੱਥੇ ਵੀ ਲੋੜ੍ਹਵੰਦ ਨੂੰ ਇਸ ਤਰਾ ਦੀ ਜਰੂਰਤ ਹੈ ਅਸੀਂ ਘਰ ਜਾ ਕੇ ਵ੍ਹੀਲ ਚੇਅਰ ਦੇ ਕੇ ਆਵਾਂਗੇ।
ਭੁਪਿੰਦਰ ਰਾਣਾ ਜੀ ਨੇ ਆਏ ਹੋਏ ਸਾਥੀਆਂ ਦਾ ਤੇ ਅਮਰਜੀਤ ਰਾਜੂ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੀਤ ਪਾਰੋਵਾਲ ਤੇ ਰਿੰਕੂ ਤੇ ਬੱਚੇ ਦੇ ਮਾਤਾ ਪਿਤਾ ਜੀ ਹਾਜ਼ਿਰ ਸਨ।
