ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਵਲੋਂ ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਭੇਂਟ ਕੀਤੀਆਂ
ਗੜ੍ਹਸ਼ੰਕਰ 22 ਨਵੰਬਰ:- ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਦੇ ਫਾਉਂਡਰ ਅਮਰਜੀਤ ਰਾਜੂ ਵਲੋਂ ਅਪਣੇ ਭਰਾ ਹੈਪੀ ਸਾਧੋਵਾਲ ਦੀ ਮਦਦ ਨਾਲ ਇਲਾਕੇ ਵਿੱਚ ਲੋੜਵੰਦਾਂ ਨੂੰ ਲਗਾਤਾਰ ਵੀਲ੍ਹ ਚੇਅਰ ਅਤੇ ਟਰਾਈਸਾਈਕਲ ਵੰਡੇ ਜਾ ਰਹੇ ਹਨ। ਅੱਜ ਡਾਕਟਰ ਅਮਰਜੀਤ ਰਾਜੂ ਨੇ ਉਚੇਚੇ ਤੌਰ ਤੇ ਸ਼ਹੀਦ ਭਗਤ ਸਿੰਘ ਸਮਾਰਕ ਗੜ੍ਹਸ਼ੰਕਰ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਬੀਬੀ ਸੁਭਾਸ਼ ਮੱਟੂ ਦੀ ਮੌਜੂਦਗੀ ਵਿੱਚ ਲੋੜਵੰਦਾਂ ਨੂੰ 3 ਵੀਲ੍ਹ ਚੇਅਰ ਅਤੇ 2 ਟਰਾਈਸਾਈਕਲ ਵੰਡੇ ਗਏ।
ਇਸ ਮੌਕੇ ਡਾਕਟਰ ਅਮਰਜੀਤ ਰਾਜੂ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਇਹ ਹੈ ਕਿ ਕੋਈ ਵੀ ਅਪਾਹਜ ਵਿਅਕਤੀ ਵੀਲ੍ਹ ਚੇਅਰ ਅਤੇ ਟਰਾਈਸਾਈਕਲ ਨਾ ਹੋਣ ਕਾਰਨ ਘਰ ਬੈਠਣ ਨੂੰ ਮਜਬੂਰ ਨਾ ਹੋਵੇ। ਜਿਸ ਦੇ ਮੱਦੇਨਜਰ ਹੈਪੀ ਸਾਧੋਵਾਲ ਅਤੇ ਹੋਰ ਸਮਾਜ ਸੇਵੀਆਂ ਦੀ ਮਦਦ ਨਾਲ ਇਹ ਸੇਵਾ ਇਲਾਕੇ ਵਿੱਚ ਨਿਰੰਤਰ ਚੱਲ ਰਹੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਹੁਣ ਤੱਕ ਇਕ ਹਜ਼ਾਰ ਤੋਂ ਵੀ ਜ਼ਿਆਦਾ ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਅਤੇ ਟਰਾਈਸਾਈਕਲ ਉਪਲੱਬਧ ਕਰਵਾ ਚੁੱਕੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾਕਟਰ ਲਖਵਿੰਦਰ ਕੁਮਾਰ, ਰੌਕੀ ਪਹਿਲਵਾਨ, ਸ਼ਿੰਦਾ ਗੋਲਿਆਂ, ਡਾਕਟਰ ਤਰਸੇਮ ਸਿੰਘ, ਪ੍ਰੋਫੈਸਰ ਬਿੱਕਰ ਸਿੰਘ, ਹਰਦੇਵ ਰਾਏ ਅਤੇ ਪ੍ਰੀਤ ਪਾਰੋਵਾਲ ਤੋਂ ਇਲਾਵਾ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਵੀ ਹਾਜ਼ਰ ਸਨ।
