ਪਿੰਡ ਕਿੱਟਣਾ ਵਿੱਚ ਰਾਜੂ ਬ੍ਰਦਰਜ਼ ਵੈੱਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਨੂੰ ਵ੍ਹੀਲਚੇਅਰ ਭੇਂਟ

ਕਿੱਟਣਾ:- ਰਾਜੂ ਬ੍ਰਦਰਜ਼ ਵੈੱਲਫੇਅਰ ਸੁਸਾਇਟੀ ਯੂਕੇ ਅਤੇ ਪੰਜਾਬ ਵੱਲੋਂ ਸਮਾਜ ਸੇਵਾ ਦੇ ਤਹਿਤ ਪਿੰਡ  ਕਿਤਨੇ ਦੇ ਇੱਕ ਲੋੜਵੰਦ ਵਿਅਕਤੀ ਨੂੰ ਵ੍ਹੀਲਚੇਅਰ ਭੇਂਟ ਕੀਤੀ ਗਈ। ਇਸ ਮੌਕੇ ਇੰਗਲੈਂਡ ਤੋਂ ਆਏ ਦੜੋਚ ਬ੍ਰਦਰਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਡਾ. ਅਮਰਜੀਤ ਰਾਜੂ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਰੌਕੀ ਮੌਲਾ ਅਤੇ ਸ਼ਿੰਦਾ ਗੋਲੀਆਂ ਨੇ ਕਿਹਾ ਕਿ ਸੁਸਾਇਟੀ ਹਰ ਉਸ ਵਿਅਕਤੀ ਦੀ ਮਦਦ ਲਈ ਹਮੇਸ਼ਾ ਤਿਆਰ ਹੈ ਜੋ ਚਲਣ-ਫਿਰਣ ਤੋਂ ਅਸਮਰੱਥ ਹੈ। ਪਿੰਡ ਐਮਾਂ ਮੁਗਲਾਂ ਤੋਂ ਸਰਪੰਚ ਹਰਜਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਹੈਪੀ ਸਾਧੋਵਾਲ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ।
ਹੈਪੀ ਸਾਧੋਵਾਲ ਅਤੇ ਡਾ. ਲੱਕੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹੁਣ ਤੱਕ 1000 ਤੋਂ ਵੱਧ ਵ੍ਹੀਲਚੇਅਰਾਂ ਅਤੇ ਟ੍ਰਾਈਸਾਈਕਲਾਂ ਲੋੜਵੰਦਾਂ ਨੂੰ ਭੇਂਟ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਡਾ. ਅਮਰਜੀਤ ਰਾਜੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਪਾਹਿਜ਼ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਅੱਗੇ ਆ ਕੇ ਮਿਸਾਲ ਕਾਇਮ ਕੀਤੀ ਹੈ।