ਰਾਹੁਲ ਦੀ ਇਹ ਟਿੱਪਣੀ ਕਾਂਗਰਸ ਦੀ 1984 ਵਾਲੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਸਿਰਸਾ
ਨਵੀਂ ਦਿੱਲੀ:- ਦਿੱਲੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਲੋਕ ਸਭਾ ਸਪੀਕਰ ਤੋਂ ਗਾਂਧੀ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ, "ਗਾਂਧੀ ਪਰਿਵਾਰ ਅਸਲੀ ਗੱਦਾਰ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਦਰਬਾਰ ਸਾਹਿਬ ’ਤੇ ਬੰਬਾਰੀ ਕੀਤੀ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਮਾਰਿਆ। ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਜੋ 1984 ਵਿੱਚ ਦਿਖਾਈ ਦਿੱਤੀ ਸੀ, ਉਹ ਅੱਜ ਵੀ ਬਰਕਰਾਰ ਹੈ।"
