ਰਾਧਾ ਅਸ਼ਟਮੀ ਤੇ ਗਣਪਤੀ ਮਹਾ ਉਤਸਵ ਧੂਮਧਾਮ ਨਾਲ ਮਨਾਇਆ ਗਿਆ

ਪਟਿਆਲਾ:-ਗਣਪਤੀ ਮਹਾ ਉਤਸਵ ਦੇ ਵਿੱਚ ਸ੍ਰੀ ਰਾਧਾ ਅਸ਼ਟਮੀ ਬੜੀ ਸ਼ਰਧਾ ਪੂਰਵਕ ਮਨਾਈ ਗਈ। ਸੁਧਾਰ ਸਭਾ ਸ੍ਰੀ ਕੇਦਾਰ ਨਾਥ ਰਜਿ: ਵੱਲੋਂ ਅੱਜ ਸਵੇਰੇ ਸੇਵਾ ਮੁਕਤ ਪੁਜਾਰੀ ਸ੍ਰੀ ਅਸ਼ਵਨੀ ਸ਼ਰਮਾ ਅਤੇ ਮੌਜੂਦਾ ਪੁਜਾਰੀ ਸ੍ਰੀ ਨਰਿੰਦਰ ਸ਼ਰਮਾ ਪੰਡਿਤ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਮੰਦਿਰ ਅੰਦਰ ਗਣਪਤੀ ਬਾਬਾ ਨੂੰ ਲੱਡੂਆਂ ਦਾ ਪ੍ਰਸ਼ਾਦ ਲਗਾ ਕੇ ਭਾਰੀ ਬਰਸਾਤ ਵਿੱਚ ਪੰਡਾਲ ਵਿੱਚ ਗਣਪਤੀ ਦੀ ਸਥਾਪਨਾ ਕਰਵਾਈ। ਪੰਡਾਲ ਖਚਾ ਖਜ ਭਰਿਆ ਹੋਇਆ ਸੀ। ਸੁਧਾਰ ਸਭਾ ਦੇ ਸਾਰੇ ਮੈਂਬਰ ਅਤੇ ਮੁਹੱਲਾ ਨਿਵਾਸੀਆਂ ਨੇ ਹਾਜਰੀ ਲਗਵਾਈ। 
ਗਣਪਤੀ ਬਾਬਾ ਦੀ ਮੂਰਤੀ ਜਿਹੜੀ ਵਿਸ਼ਾਲ ਮੂਰਤੀ ਸ਼ਿਵ ਜੀ ਦੀ ਜਿਸ ਕਾਰੀਗਰ ਨੇ ਬਣਾਈ ਸੀ ਉਸ ਤੋਂ ਲੁਧਿਆਣਾ ਤੋਂ ਕਮਲ ਦੇ ਫੁੱਲ ਦੇ ਵਿੱਚ ਬਿਰਾਜਮਾਨ ਬਹੁਤ ਹੀ ਅਕਰਸ਼ਿਤ ਮੂਰਤੀ ਦਰਸ਼ਨ ਕਰਨ ਨੂੰ ਮਿਲੀ। ਮੂਰਤੀ ਲਿਆਉਣ ਦੀ ਸੇਵਾ ਸਹਾਇਕ ਖਜਾਨਚੀ ਮਦਨ ਨੇ ਆਪਣੀ ਗੱਡੀ ਵਿੱਚ ਲਿਆਉਣ ਦੀ ਕੀਤੀ। ਸਰਪ੍ਰਸਤ ਸਤਨਾਮ ਹਸੀਜਾ ਨੇ ਇਸ ਦਾ ਤਹਿ ਦਿਲੋ ਧੰਨਵਾਦ ਕੀਤਾ। ਸ਼ਾਮ ਨੂੰ 7:00 ਵਜੇ ਰਾਧਾ ਅਸ਼ਟਮੀ ਮਨਾਉਣ ਵਾਸਤੇ ਮਹਿਲਾ ਸ਼ਿਵ ਮੰਡਲੀ ਨੇ ਬਹੁਤ ਅੱਛੇ ਰਾਧਾ ਜੀ ਦੇ ਅਤੇ ਗਣਪਤੀ ਦੇ ਭਜਨ ਗਾਏ। 
ਗਜਾ ਨੰਦ ਕਰ ਦੇ ਸਭ ਦੇ ਘਰ ਮੇ ਆਨੰਦ ਤੂੰ ਪੀ ਲੈ ਰਾਧਾ ਕਾ ਨਾਮ ਅੰਮ੍ਰਿਤ ਵਰਸੇਗਾ। ਸਾਵਰੀਆ ਹੈ ਸੇਠ ਅਤੇ ਰਾਧਾ ਰਾਣੀ ਸਠਾਣੀ ਹੈ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਰਾਧਾ ਰਾਣੀ ਦੀ ਰਸੋਈ ਦਾ ਭੋਗ ਰਣਜੀਤ ਸਿੰਘ ਚੰਡੋਕ ਐਮ.ਸੀ. ਵਾਰਡ ਨੰ: 32 ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਮੰਦਿਰ ਵਿੱਚ ਪ੍ਰਸ਼ਾਦ ਲਗਵਾ ਕੇ ਸਾਰੀ ਸੰਗਤਾਂ ਨੂੰ ਵਰਤਾਇਆ ਗਿਆ। ਸੰਗਤਾਂ ਦਾ ਭਾਰੀ ਇਕੱਠ ਸੀ।