ਪੰਜਾਬੀ ਮਾਂ ਬੋਲੀ ਸਾਡਾ ਗਹਿਣਾ ਹੈ ਰਾਜ ਕੁਮਾਰ ਡੀ ਐੱਸ ਪੀ
ਨਵਾਂਸ਼ਹਿਰ:- ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬ ਸਾਹਿਤ ਸਭਾ ਰਜਿਸਟਰਡ ਨਵਾਂ ਸ਼ਹਿਰ ਵੱਲੋਂ ਇੱਕ ਕਵੀ ਦਰਬਾਰ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਪੰਜਾਬ ਸਾਹਿਤ ਸਭਾ ਦੇ ਦਫਤਰ ਰੇਲਵੇ ਰੋਡ ਨਵਾਂ ਸ਼ਹਿਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਡੀਐਸਪੀ ਸਿਟੀ ਰਾਜਕੁਮਾਰ ਜੀ ਸਨ। ਇਸ ਪ੍ਰੋਗਰਾਮ ਦੇ ਵਿੱਚ ਦੋ ਵਿੱਛੜ ਚੁੱਕੇ ਸਾਹਿਤਕਾਰ ਸਭਾ ਦੇ ਬਾਨੀ ਪ੍ਰਧਾਨ ਜਨਾਬ ਗੁਰਚਰਨ ਬੱਧਣ ਅਤੇ ਸਭਾ ਦੇ ਜਨਰਲ ਸਕੱਤਰ ਮਰਹੂਮ ਜਨਾਬ ਤਰਸੇਮ ਸਾਕੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਾਹਿਤ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਡਾਕਟਰ ਰਾਜਕੁਮਾਰ ਸਿਟੀ ਡੀਐਸਪੀ ਨਵਾਂ ਸ਼ਹਿਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਬੋਲੀ ਜਿਸਨੂੰ ਅਸੀਂ ਬਚਪਨ ਤੋਂ ਆਪਣੀ ਮਾਂ ਤੋਂ ਸਿੱਖਿਆ ਹੈ,ਪੰਜਾਬੀ ਮਾਂ ਬੋਲੀ ਜੋ ਕਿ ਸਾਡੇ ਪੰਜਾਬ ਦਾ ਗਹਿਣਾ ਹੈ ਸਾਰਿਆਂ ਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਪੰਜਾਬ ਸਾਹਿਤ ਸਭਾ ਦਿਨ ਰਾਤ ਲੱਗੀ ਹੋਈ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੀਏ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਈਏ।
ਇਸ ਮੌਕੇ ਲੋਕ ਗਾਇਕ ਹਰਦੇਵ ਚਾਹਲ ਦੀ ਆਵਾਜ਼ ਦੀ ਵਿੱਚ ਵਿੱਛੜ ਚੁੱਕੀਆਂ ਸ਼ਖਸ਼ੀਅਤਾਂ ਨੂੰ ਸਮਰਪਿਤ ਗੀਤ ਨਵਾਂ ਸ਼ਹਿਰ ਸਾਹਿਤ ਤੋਂ ਸੁੰਨਾਂ ਹੋਇਆ ਵੀ ਰਿਲੀਜ਼ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਹਰਬਲਾਸ ਬੱਧਣ ਦਾ ਕਰਨੈਲ ਦਰਦੀ ਦੀ ਆਵਾਜ਼ ਦੇ ਵਿੱਚ ਰਿਕਾਰਡ ਗੀਤ ਕਾਰਵਾਂ ਉਹ ਵੀ ਇਸ ਮੌਕੇ ਰਿਲੀਜ਼ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਦੇਸ ਰਾਜ ਬਾਲੀ ਨੇ ਬਾਖੂਬੀ ਨਿਭਾਈ।
ਇਸ ਮੌਕੇ ਪੰਜਾਬ ਸਾਹਿਤ ਸਭਾ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ,ਦਰਸ਼ਨ ਦਰਦੀ ਪ੍ਰਧਾਨ, ਵਾਸਦੇਵ ਪਰਦੇਸੀ, ਬਹਾਦਰ, ਚੰਦ ਅਰੋੜਾ,ਵੀਨਾ , ਸ਼ਮ੍ਹਾ ਮੱਲ੍ਹਣ,, ਲਖਵਿੰਦਰ ਲੱਖਾ ਸੂਰਾਪੁਰੀ ਪ੍ਰਧਾਨ ਕਲਾਕਾਰ ਸੰਗੀਤ ਸਭਾ ਨਵਾਂ ਸ਼ਹਿਰ ਔਰ ਲੋਕ ਗਾਇਕ ਹਰਦੇਵ ਚਾਹਲ , ਸੁਨੀਤਾ ਬੱਧਣ ,ਬਲਵਿੰਦਰ ਕਲੇਰ ਸਵਰਨ ਕੌਰ ,ਗੁਰਬਖਸ਼ ਕੌਰ, ਪ੍ਰੀਆ , ਹਰੀ ਕ੍ਰਿਸ਼ਨ ਸਿੰਘ ਪਟਵਾਰੀ, ਚਮਨ ਮੱਲਪੁਰੀ ,ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ,ਰਾਮਨਾਥ ਕਟਾਰੀਆ, ਸੁੱਚਾ ਰਾਮ ਜਾਡਲਾ ਆਦਿ ਹਾਜ਼ਰ ਸਨ।
