ਪੰਜਾਬੀ ਸਭਿਆਚਾਰ ਹਰ ਕਾਰੋਬਾਰ ਦੀ ਨੀਂਹ ਪੰਜਾਬੀ ਭਾਸ਼ਾ ਦਾ ਸਤਿਕਾਰ ਕਰੋਖੰਨਾ

ਹੁਸ਼ਿਆਰਪੁਰ- ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪੰਜਾਬ ਦੀ ਸਭਿਆਚਾਰ ਹਰ ਕਾਰੋਬਾਰ ਦੀ ਨੀਂਹ ਹੈ ਅਤੇ ਸਾਨੂੰ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਯੂਥ ਫੈਸਟੀਵਲ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਖੰਨਾ ਨੇ ਕਿਹਾ ਕਿ ਪੰਜਾਬ ਭਾਰਤ ਦਾ ਸਿਰਮੌਰ ਰਾਜ ਹੈ। 
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਕਾਰੋਬਾਰ ਵਿੱਚ ਪੰਜਾਬੀ ਟਚ ਜ਼ਰੂਰ ਹੁੰਦਾ ਹੈ। ਕੋਈ ਵੀ ਫਿਲਮ ਪੰਜਾਬੀ ਗੀਤਾਂ ਤੋਂ ਬਿਨਾਂ ਅਧੂਰੀ ਹੈ, ਤੇ ਕੋਈ ਵੀ ਢਾਬਾ ਪੰਜਾਬੀ ਨਾਮ ਅਤੇ ਪੰਜਾਬੀ ਖਾਣੇ ਤੋਂ ਬਿਨਾਂ ਅਧੂਰਾ ਹੈ। ਉਨ੍ਹਾਂ ਨੇ ਕਿਹਾ ਕਿ ਕਾਰੋਬਾਰ ਤੋਂ ਲੈ ਕੇ ਦੇਸ਼ ਦੀ ਸੁਰੱਖਿਆ ਤੱਕ ਪੰਜਾਬੀ ਸਭਿਆਚਾਰ ਦਾ ਮਹੱਤਵਪੂਰਨ ਯੋਗਦਾਨ ਹੈ।
 ਖੰਨਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਪੰਜਾਬੀ ਸਭਿਆਚਾਰ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੱਛਮੀ ਸਭਿਆਚਾਰ ਦੀ ਅੰਧੀ ਨਕਲ ਕਰਨ ਦੀ ਬਜਾਇ ਪੰਜਾਬੀ ਸਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ, ਕਿਉਂਕਿ ਇਹੀ ਸਾਡੀ ਅਸਲੀ ਪਛਾਣ ਹੈ।