ਪੰਜਾਬ ਸਾਹਿਤ ਸਭਾ ਰਜਿ. ਨਵਾਂਸ਼ਹਿਰ ਵਲੋਂ ਕਵੀ ਦਰਬਾਰ 8 ਫਰਵਰੀ ਨੂੰ।
ਨਵਾਂਸ਼ਹਿਰ- ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਦੀ ਇੱਕ ਮੀਟਿੰਗ ਸਭਾ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਦੇ ਦਫ਼ਤਰ ਵਿਖੇ ਪ੍ਰਧਾਨ ਦਰਸ਼ਨ ਦਰਦੀ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿੱਚ ਇਸ ਗੱਲ ਤੇ ਸਹਿਮਤੀ ਪਾਈ ਗਈ ਕਿ ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਵਲੋਂ ਕਵੀ ਦਰਬਾਰ 8 ਫਰਵਰੀ ਦਿਨ ਸ਼ਨੀਵਾਰ ਨੂੰ ਸਥਾਨਕ ਅਰੋੜਾ ਸਭਾ ਦੇ ਦਫ਼ਤਰ ਪੰਡੋਰਾ ਮੁੱਹਲਾ ਵਿਖੇ ਬਾਅਦ ਦੁਪਹਿਰ 2 ਵਜੇ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਤਰਸੇਮ ਸਾਕੀ ਨੇ ਦੱਸਿਆ ਕਿ ਇਸ ਕਵੀ ਦਰਬਾਰ ਦੌਰਾਨ ਜਿੱਥੇ ਕਵੀ ਦਰਬਾਰ ਹੋਵੇਗਾ| ਉੱਥੇ ਕੁਝ ਮੈਂਬਰਾਂ ਦੇ ਗੀਤ ਵੀ ਰਿਲੀਜ਼ ਕੀਤੇ ਜਾਣਗੇ। ਸਭ ਨੂੰ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਮੀਟਿੰਗ ਵਿੱਚ ਮਨਮੋਹਣ ਸਿੰਘ ਗੁਲਾਟੀ, ਦਰਸ਼ਨ ਦਰਦੀ, ਵਾਸਦੇਵ ਪਰਦੇਸੀ, ਦੇਸ ਰਾਜ ਬਾਲੀ, ਤਰਸੇਮ ਸਾਕੀ, ਵੀਨਾ ਸ਼ਰਮਾ, ਸ਼ਮਾਂ ਮੱਲ੍ਹਣ, ਆਦਿ ਹਾਜ਼ਰ ਸਨ।
