ਪੰਜਾਬ ਸਾਹਿਤ ਸਭਾ ਵਲੋਂ ਸਾਵਣ ਕਵੀ ਦਰਬਾਰ ਕਰਵਾਇਆ
ਨਵਾਂਸ਼ਹਿਰ:- ਸਥਾਨਕ ਪੰਜਾਬ ਸਾਹਿਤ ਸਭਾ ਰਜਿ. ਨਵਾਂਸ਼ਹਿਰ ਵਲੋਂ ਸਾਲਾਨਾ ਸਾਵਣ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਜਿਸਦੇ ਮੁੱਖ ਮਹਿਮਾਨ ਸ੍ਰੀ ਜਗਰੂਪ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਨ।ਇਸ ਮੌਕੇ ਮੁੱਖ ਮਹਿਮਾਨ ਨੇ ਫੀਤਾ ਕੱਟਕੇ ਪ੍ਰੋਗਰਾਮ ਦੀ ਆਰੰਭਤਾ ਕਰਦਿਆਂ ਕਿਹਾ ਕਿ ਕਵੀ, ਲੇਖ਼ਕ ਅਤੇ ਸਾਹਿਤਕਾਰ ਸਮਾਜ ਦਾ ਦਰਪਣ ਹੁੰਦੇ ਹਨ ਜਿਹੜੇ ਆਪਣੀਆਂ ਕਲਮਾਂ ਰਾਹੀਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਕੁਰਾਹੇ ਪੈ ਰਹੇ ਲੋਕਾਂ ਨੂੰ ਸੇਧ ਦਿੰਦੀਆਂ ਰਚਨਾਵਾਂ ਨਾਲ਼ ਮੁੱਖ ਧਾਰਾ ਵਿੱਚ ਲੈ ਆਉਣ ਲਈ ਸਹਾਈ ਹੁੰਦੇ ਹਨ।
ਸਭਾ ਦੇ ਪ੍ਰਧਾਨ ਦਰਸ਼ਨ ਦਰਦੀ ਅਤੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਨੇ ਆਏ ਕਵੀਆਂ ਅਤੇ ਪਤਵੰਤਿਆਂ ਨੂੰ ਜੀਓ ਆਇਆਂ ਆਖਿਆ ਅਤੇ ਜਨਰਲ ਸਕੱਤਰ ਦੇਸ ਰਾਜ ਬਾਲੀ ਨੇ ਸਭਾ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਚਾਨਣਾ ਪਾਇਆ ਅਤੇ ਸਭਾ ਵਲੋਂ ਡਾਕਟਰ ਮਲਕੀਤ ਕੌਰ ਜੰਡੀ ਦੀਆ ਸਾਹਿਤਕ ਪ੍ਰਾਪਤੀਆਂ ਸਬੰਧੀ ਸੰਖੇਪ ਵਿੱਚ ਦੱਸਿਆ।
ਸਭਾ ਵਲੋਂ ਡਾਕਟਰ ਮਲਕੀਤ ਕੌਰ ਜੰਡੀ ਦਾ ਸਨਮਾਨ ਕੀਤਾ ਗਿਆ। ਸੁਰਿੰਦਰ ਪਾਲ ਗੋਰਖਪੁਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਵਿੱਚ ਦਲਜੀਤ ਮਹਿਮੀ, ਲਾਲੀ ਕਰਤਾਰਪੁਰੀ, ਹਰਬਲਾਸ ਬੱਧਣ, ਦਰਸ਼ਨ ਦਰਦੀ, ਵਾਸਦੇਵ ਪਰਦੇਸੀ ਪ੍ਰੈਸ ਸਕੱਤਰ, ਹਰੀ ਕ੍ਰਿਸ਼ਨ ਪਟਵਾਰੀ, ਪੂਨਮ ਬਾਲਾ, ਮਨਮੋਹਨ ਸਿੰਘ ਗੁਲਾਟੀ,ਹਰੀ ਕ੍ਰਿਸ਼ਨ ਬੰਗਾ,ਅਮਰੀਕ ਬੇਗਮਪੁਰੀ, ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ, ਸੁਰਿੰਦਰ ਪਾਲ ਗੋਰਖਪੁਰ, ਐਡਵੋਕੇਟ ਰੋਹਿਤ ਬਾਲੀ, ਐਡਵੋਕੇਟ ਪ੍ਰਦੀਪ ਕੁਮਾਰ, ਸ਼ਮ੍ਹਾ ਮੱਲ੍ਹਣ, ਵੀਨਾ ਸ਼ਰਮਾ, ਅਸ਼ਵਨੀ ਜੋਸ਼ੀ, ਪ੍ਰੀਆ, ਰੀਟਾ ਸਿੱਧੂ, ਡਾਕਟਰ ਮਲਕੀਤ ਕੌਰ ਜੰਡੀ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਸਟੇਜ ਦਾ ਸੰਚਾਲਨ ਦੇਸ ਰਾਜ ਬਾਲੀ ਨੇ ਬਾਖੂਬੀ ਨਿਭਾਇਆ।
